Pages

Sunday, October 31, 2010

ਦਰਸ਼ਕਾਂ ਲਈ ਦੀਵਾਲੀ ਦਾ ਤੋਹਫ਼ਾ ਹੈ ਗੁਰਚੇਤ ਚਿੱਤਰਕਾਰ ਦੀ-ਫ਼ੈਮਲੀ-426 'ਦਾ ਗ੍ਰੇਟ ਲਾਲਚ'


       'ਫ਼ੌਜੀ ਦੀ ਫ਼ੈਮਿਲੀ' ਰਾਹੀਂ ਕਾਮੇਡੀ ਟੈਲੀਫ਼ਿਲਮਾਂ ਦੇ ਪਿੜ ਵਿੱਚ ਉੱਤਰੇ ਗੁਰਚੇਤ ਚਿੱਤਰਕਾਰ ਨੂੰ ਇਹਨਾਂ ਛੋਟੀਆਂ ਫ਼ਿਲਮਾਂ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। ਅੱਜ ਨਿਸ਼ਚੇ ਹੀ ਉਹ ਇਹਨਾਂ ਫ਼ਿਲਮਾਂ ਦਾ ਬੇਤਾਜ ਬਾਦਸ਼ਾਹ ਹੈ, ਉਸ ਦੀਆਂ ਫ਼ਿਲਮਾਂ ਦੀ ਉਡੀਕ ਲੋਕ ਬੜੀ ਬੇ-ਸਬਰੀ ਨਾਲ ਉਡੀਕ ਕਰਦੇ ਹਨ। ਉਸਦੀ ਹਰ ਫ਼ਿਲਮ ਜਿੱਥੇ ਲੋਕਾਂ ਨੂੰ ਹਾਸੇ ਦੇ ਕੁਝ ਪਲ ਪ੍ਰਦਾਨ ਕਰਦੀ ਹੈ ਉਥੇ ਨਾਲ ਦੀ ਨਾਲ ਹੀ ਉਸਦੀਆਂ ਇਹਨਾਂ ਫ਼ਿਲਮਾਂ ਵਿੱਚ ਕੋਈ ਨਾ ਕੋਈ ਸਮਾਜਿਕ ਸੁਨੇਹਾ ਵੀ ਜ਼ਰੂਰ ਹੁੰਦਾ ਹੈ। 
           
ਇਸ ਦੀਵਾਲੀ 'ਤੇ ਉਹ ਆਪਣੀ 'ਫ਼ੈਮਲੀ' ਲੜੀ ਦੀਆਂ ਫ਼ਿਲਮਾਂ ਵਿੱਚ ਇੱਕ ਹੋਰ ਮਣਕਾ 'ਫ਼ੈਮਿਲੀ-426' 'ਦਾ ਗ੍ਰੇਟ ਲਾਲਚ' ਰਾਹੀਂ ਜੋੜਨ ਜਾ ਰਿਹਾ ਹੈ ਜੋ ਸ਼ੀਮਾਰੂ ਕੰਪਨੀ ਵੱਲੋਂ ਪੂਰੀ ਸਜ-ਧਜ ਨਾਲ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ਵਿੱਚ ਉਸਦੀ ਫ਼ੈਮਲੀ ਕੋਲ ਆਏ ਕੋਹੇਨੂਰ ਹੀਰੇ ਦੀ ਗਾਥਾ ਬਿਆਨ ਕੀਤੀ ਹੈ ਕਿ ਕਿਸ ਤਰਾਂ ਉਸ ਹੀਰੇ ਨੂੰ ਹਾਸਲ ਕਰਨ ਲਈ ਸਾਰੀ ਫ਼ੈਮਲੀ ਲਾਲਚ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ। ਗੁਰਚੇਤ ਚਿੱਤਰਕਾਰ ਦੁਆਰਾ ਨਿਰਮਿਤ ਇਸ ਫ਼ਿਲਮ ਦੀ ਕਹਾਣੀ ਅਤੇ ਸੰਵਾਦ ਵੀ ਖ਼ੁਦ ਗੁਰਚੇਤ ਚਿੱਤਰਕਾਰ ਵੱਲੋਂ ਲਿਖੇ ਗਏ ਹਨ। ਨੌਜਵਾਨ ਨਿਰਦੇਸ਼ਕ ਮਿੱਕੀ ਬੀ.ਡੀ. ਸ਼ਰਮਾ ਅਤੇ ਸਹਾਇਕ ਨਿਰਦੇਸ਼ਕ ਗੁਰਦੀਪ ਕਕਰਾਲਾ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਨੂੰ ਸੰਗੀਤਕ ਰੰਗ ਨਾਲ ਸੰਗੀਤਕਾਰ ਹਰਜੀਤ ਗੁੱਡੂ ਨੇ ਰੰਗਿਆ ਹੈ। ਗੀਤਕਾਰ ਕਾਲੇ ਸ਼ਾਹ ਕਾਦਰੀ, ਗਗਨ ਬਲਵਾਹੜ ਅਤੇ ਗੁਰਚੇਤ ਚਿੱਤਰਕਾਰ ਦੁਆਰਾ ਰਚਿਤ ਗੀਤਾਂ ਨੂੰ ਸੁਰੀਲੇ ਗਾਇਕਾਂ ਇਫ਼ਤਖਾਰ ਖਾਨ ਅਤੇ ਅੰਮ੍ਰਿਤਾ ਪਿੰਕੀ ਨੇ ਚਾਰ ਚੰਨ ਲਾਏ ਹਨ। 
                         
ਫ਼ਿਲਮ ਵਿੱਚ ਗੁਰਚੇਤ ਚਿੱਤਰਕਾਰ ਤੋਂ ਇਲਾਵਾ ਗੁਰਦੀਪ ਕਕਰਾਲਾ, ਹਰਿੰਦਰ ਭੁੱਲਰ, ਜੱਗੀ ਧੂਰੀ, ਗਗਨ ਗਿੱਲ, ਦਮਨਦੀਪ ਸੰਧੂ, ਗੁਰਪ੍ਰੀਤ ਲਾਡੀ, ਪ੍ਰਕਾਸ਼ ਗਾਧੂ, ਮੈਡਮ ਸਤਿੰਦਰ, ਜ਼ੈਜ਼ੀ ਲਾਹੌਰੀਆ, ਹੈਪੀ (ਜੀਤ ਪੈਂਚਰ) ਅਤੇ ਰੂਪ ਚੰਦ ਸ਼ਰਮਾ ਆਦਿ ਸ਼ਾਮਿਲ ਹਨ ਜੋ ਆਪਣੀਆਂ ਵੱਖ-ਵੱਖ ਭੂਮਿਕਾਵਾਂ ਨਾਲ ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣਗੇ। ਆਸ ਹੈ ਗੁਰਚੇਤ ਚਿੱਤਰਕਾਰ ਦੀ ਇਹ 'ਫ਼ੈਮਿਲੀ' ਵੀ ਉਸਦੇ ਫ਼ਿਲਮੀ ਜੀਵਨ ਦਾ ਇੱਕ ਮੀਲ ਪੱਥਰ ਹੋ ਨਿਬੜੇਗੀ।
                                         
ਹਰਿੰਦਰ ਭੁੱਲਰ
                                         
ਫ਼ਿਰੋਜ਼ਪੁਰ
                                   
ਮੋਬਾਇਲ-94640-08008
                       
-ਮੇਲ-harinderbhullar420@yahoo.com