Pages

Wednesday, December 14, 2011

ਸੰਨ 2012 ਬਾਰੇ ਲੋਕਾਂ ਦੇ ਵਹਿਮ ਨੂੰ ਦੂਰ ਕਰਦੀ ਹੈ -ਫ਼ੈਮਲੀ-427


                                    ਆਪਣੀ ਵੱਖਰੀ ਤਰਾਂ ਦੀ ਕਾਮੇਡੀ ਰਾਹੀਂ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਅਦਾਕਾਰ ਗੁਰਚੇਤ ਚਿੱਤਰਕਾਰ ਦੇ ਨਾਮ ਤੋਂ ਅੱਜ ਹਰ ਪੰਜਾਬੀ ਭਲੀ-ਭਾਂਤ ਵਾਕਫ਼ ਹੈ। ਟੈਲੀ ਫ਼ਿਲਮ ‘ਫ਼ੌਜੀ ਦੀ ਫ਼ੈਮਲੀ’ ਰਾਹੀਂ ਸ਼ੁਰੂ ਹੋਇਆ ਉਸਦਾ ਫ਼ਿਲਮੀ ਸਫ਼ਰ ਅੱਜ ਆਪਣੇ ਭਰ ਜੋਬਨ ’ਤੇ ਹੈ। ਵੀ.ਸੀ.ਡੀ. ਫ਼ਿਲਮਾਂ ਦੇ ਖੇਤਰ ਵਿੱਚ ਉਸ ਵੱਲੋਂ ਸ਼ੁਰੂ ਕੀਤੀ ਗਈ ‘ਫ਼ੈਮਲੀ ਲੜੀ’ ਦੀਆਂ ਫ਼ਿਲਮਾਂ ਨੂੰ ਦੇਸ਼-ਵਿਦੇਸ਼ ਦੇ ਦਰਸ਼ਕ ਹਰ ਵਾਰ ਬੜੀ ਬੇਸਬਰੀ ਨਾਲ ਉਡੀਕਦੇ ਹਨ।ਉਸਦੀ ਹਰ ਫ਼ਿਲਮ ਜਿੱਥੇ ਲੋਕਾਂ ਨੂੰ ਹਾਸੇ ਦੇ ਕੁਝ ਪਲ ਪ੍ਰਦਾਨ ਕਰਦੀ ਹੈ ਉਥੇ ਨਾਲ ਦੀ ਨਾਲ ਹੀ ਉਸਦੀਆਂ ਇਹਨਾਂ ਫ਼ਿਲਮਾਂ ਵਿੱਚ ਕੋਈ ਨਾ ਕੋਈ ਸਮਾਜਿਕ ਸੁਨੇਹਾ ਵੀ ਜ਼ਰੂਰ ਹੁੰਦਾ ਹੈ। 
                ਇਸ ਵਾਰ ਉਹ ਬਬਲੀ ਸਿੰਘ ਦੀ ਪੇਸ਼ਕਸ਼ ਹੇਠ ਸ਼ੀਮਾਰੂ ਕੰਪਨੀ ਵਿੱਚ ਆਪਣੀ ਇਸੇ ‘ਫ਼ੈਮਲੀ ਲੜੀ’ ਦੀ ਨਵੀਂ ਕਾਮੇਡੀ ਫ਼ਿਲਮ ‘ਫ਼ੈਮਲੀ-427’ ‘2012 ਐਂਡ ਆਫ਼ ਦਾ ਵਰਲਡ’ ਲੈ ਕੇ ਹਾਜ਼ਰ ਹੋਇਆ ਹੈ ਜੋ ਕਿ ਪੂਰੀ ਦੁਨੀਆਂ ਵਿੱਚ ਲੋਕਾਂ ਵੱਲੋਂ ਸੰਨ 2012 ਦੇ ਬਾਰੇ ਫ਼ੈਲਾਈ ਗਈ ਅਫ਼ਵਾਹ ਬਾਰੇ ਗੱਲ ਕਰਦੀ ਹੈ। ਇਸ ਫ਼ਿਲਮ ਰਾਹੀਂ ਗੁਰਚੇਤ ਨੇ ਆਮ ਲੋਕਾਂ ਨੂੰ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ 2012 ਵਿੱਚ ਕੋਈ ਦੁਨੀਆਂ ਖ਼ਤਮ ਨਹੀਂ ਹੋਣੀ ਬਲਕਿ ਦੁਨੀਆਂ ਤਾਂ ਉਦੋਂ ਖ਼ਤਮ ਹੋਵੇਗੀ ਜੇਕਰ ਅਸੀਂ ਕੁਦਰਤ ਨਾਲ ਛੇੜ-ਛਾੜ ਕਰਨੋਂ ਨਾ ਹਟੇ। ਜੇਕਰ ਅਸੀਂ ਰੁੱਖਾਂ ਨੂੰ ਇਸੇ ਤਰਾਂ ਵੱਢਣੋਂ ਨਾ ਹਟੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਚਮੁੱਚ ਹੀ ਧਰਤੀ ਤੋਂ ਮਨੁੱਖਤਾ ਖ਼ਤਮ ਹੋ ਜਾਵੇਗੀ। 
                   ਫ਼ਿਲਮ ਵਿੱਚ ਸਾਰੀ ‘ਫ਼ੈਮਲੀ’ ਇੱਕ ਦਿਨ ‘2012’ ਬਾਰੇ ਬਣਾਈ ਗਈ ਹਾਲੀਵੁੱਡ ਦੀ ਇੱਕ ਫ਼ਿਲਮ ਦੇਖ ਲੈਂਦੀ ਹੈ ਜਿਸਨੂੰ ਦੇਖ ਕੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਹੁਣ ਤਾਂ ਦੁਨੀਆਂ ਦਾ ਅੰਤ ਨੇੜੇ ਹੀ ਹੈ ਇਸ ਲਈ ਪੂਰੀ ਤਰਾਂ ਨਜ਼ਾਰੇ ਲੈ ਲਏ ਜਾਣ। ਉਹਨਾਂ ਦੀ ਇਸੇ ਸੋਚ ਕਾਰਨ ਹੀ ਬੜੀਆਂ ਰੌਚਕ ਤੇ ਹਾਸੇ ਵਾਲੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਨੂੰ ਦੇਖ ਕੇ ਦਰਸ਼ਕ ਹੱਸ-ਹੱਸ ਕੇ ਲੋਟ-ਪੋਟ ਹੋ ਜਾਣਗੇ ਪਰ ਅੰਤ ਵਿੱਚ 2012 ਦੀ ਅਸਲੀਅਤ ਬਾਰੇ ਵੀ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ। ਬੜੇ ਅਹਿਮ ਵਿਸ਼ੇ ਨੂੰ ਲੈ ਕੇ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਤੇ ਸੰਵਾਦ ਹਰ ਵਾਰ ਦੀ ਤਰਾਂ ਗੁਰਚੇਤ ਚਿੱਤਰਕਾਰ ਨੇ ਹੀ ਲਿਖੇ ਹਨ ਤੇ ਇਸ ਨੂੰ ਕੈਮਰੇ ਰਾਹੀਂ ਫ਼ਿਲਮਾਉਣ ਦਾ ਕੰਮ ਅਭਿਸ਼ੇਕ ਦੁਆਰਾ ਕੀਤਾ ਗਿਆ ਹੈ। ਫ਼ਿਲਮ ਨੂੰ ਦੇਖ ਕੇ ਇਸ ਦੇ ਐਡੀਟਰ ਰੀਗਨ ਦਾਦੂ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਿਹਾ ਜਾ ਸਕਦਾ ਜਿਸ ਨੇ ਇਸ ਫ਼ਿਲਮ ਨੂੰ ਕਿਸੇ ਹਾਲੀਵੁੱਡ ਦੀ ਫ਼ਿਲਮ ਵਾਂਗ ਸੰਪਾਦਤ ਕੀਤਾ ਹੈ। ਫ਼ਿਲਮ ਨੂੰ ਸੰਗੀਤਕ ਰੰਗ ਨਾਲ ਸੰਗੀਤਕਾਰ ਰਾਜਵਿੰਦਰ ਮੁੰਬਈ ਨੇ ਰੰਗਿਆ ਤੇ ਇਸਦਾ ਨਿਰਦੇਸ਼ਨ ਉੱਘੇ ਰੰਗ ਕਰਮੀ ਜਗਦੀਪ ਜੱਗੀ ਦੁਆਰਾ ਕੀਤਾ ਹੈ।
            ਫ਼ਿਲਮ ਵਿੱਚ ਗੁਰਚੇਤ ਚਿੱਤਰਕਾਰ ਤੋਂ ਇਲਾਵਾ ਗੁਰਦੀਪ ਕਕਰਾਲਾ, ਪ੍ਰਕਾਸ਼ ਗਾਧੂ, ਜੱਗੀ ਧੂਰੀ, ਡਾ| ਵੰਦਨਾ ਭੁੱਲਰ, ਗਗਨ ਗਿੱਲ, ਦਮਨਦੀਪ ਸੰਧੂ, ਸਤਿੰਦਰ ਕੌਰ, ਹੈਪੀ (ਜੀਤ ਪੈਂਚਰ), ਮਿੰਟੂ ਜੱਟ, ਮਾਤਾ ਬਲਬੀਰ ਕੌਰ ਅਤੇ ਹਰਿੰਦਰ ਭੁੱਲਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਅਜੋਕੀ ਤੇਜ਼-ਤਰਾਰ ਜ਼ਿੰਦਗੀ ਵਿੱਚ ਲੋਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਉਸਾਰੂ ਸੇਧ ਦੇਣ ਲਈ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਕਰਨ ਲਈ ਗੁਰਚੇਤ ਚਿੱਤਰਕਾਰ ਅਤੇ ਉਸਦੀ ਸਾਰੀ ‘ਫ਼ੈਮਿਲੀ’ ਟੀਮ ਨੂੰ ਸ਼ਾਬਾਸ਼ ਦੇਣੀ ਬਣਦੀ ਹੈ।
                                           ਹਰਿੰਦਰ ਸਿੰਘ ਭੁੱਲਰ
                                           ਫ਼ਿਰੋਜ਼ਪੁਰ
                                    ਮੋਬਾਇਲ-94640-08008
                        ਈ-ਮੇਲ-harinderbhullar420@yahoo.com

Wednesday, August 31, 2011

ਗਿੱਪੀ ਗਰੇਵਾਲ ਦੀ ਅਗਲੀ ਫ਼ਿਲਮ ‘ਮਿਰਜ਼ਾ-ਦਾ ਅਨਟੋਲਡ ਸਟੋਰੀ’ ਦੀ ਸ਼ੂਟਿੰਗ ਸ਼ੁਰੂ


              ‘ਜੀਹਨੇ ਮੇਰਾ ਦਿਲ ਲੁੱਟਿਆ’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਗਾਇਕ ਤੇ ਨਾਇਕ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ‘ਮਿਰਜ਼ਾ’ ਦੀ ਸ਼ੂਟਿੰਗ 27 ਅਗਸਤ ਤੋਂ ਕੈਨੇਡਾ ਵਿਖੇ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ‘ਜੱਗ ਜਿਉਂਦਿਆਂ ਦੇ ਮੇਲੇ’ ਫ਼ੇਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਨਿਰਦੇਸ਼ਤ ਕਰ ਰਿਹਾ ਹੈ ਅਤੇ ਇਸਦੇ ਨਿਰਮਾਤਾ ਪ੍ਰਸਿੱਧ ਗੀਤਕਾਰ ਇੰਦਾ ਰਾਏਕੋਟੀ ਅਤੇ ਅਮਨ ਖੜਕੜ ਹਨ।ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਹੋਵੇਗੀ ਤੇ ਕੁਝ ਇੱਕ ਦ੍ਰਿਸ਼ ਅਮਰੀਕਾ ਵਿਖੇ ਵੀ ਫ਼ਿਲਮਾਏ ਜਾਣਗੇ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿੱਚ ਸੁਰਲੀਨ ਚਾਵਲਾ, ਰਾਹੁਲ ਦੇਵ, ਬੀਨੂੰ ਢਿੱਲੋਂ ਅਤੇ ਬੀ. ਐੱਨ. ਸ਼ਰਮਾਂ ਸ਼ਾਮਲ ਹਨ।ਇੰਦਾ ਰਾਏਕੋਟੀ, ਬਚਨ ਬੇਦਿਲ ਅਤੇ ਵੀਤ ਬਲਜੀਤ ਦੁਆਰਾ ਲਿਖੇ ਇਸ ਫ਼ਿਲਮ ਦੇ ਗੀਤਾਂ ਨੂੰ ਨੌਜਵਾਨਾਂ ਦੇ ਚਹੇਤੇ ਸੰਗੀਤਕਾਰ ਹਨੀ ਸਿੰਘ ਨੇ ਸੰਗੀਤਬੱਧ ਕੀਤਾ ਹੈ ਜੋ ਕਿ ਗਿੱਪੀ ਗਰੇਵਾਲ ਦੇ ਨਾਲ ਇਸ ਫ਼ਿਲਮ ਵਿੱਚ ਇੱਕ ਅਹਿਮ ਭੂਮਿਕਾ ਵਿੱਚ ਵੀ ਨਜ਼ਰ ਆਵੇਗਾ। ਫ਼ਿਲਮ ਦੇ ਖ਼ੂਬਸੂਰਤ ਦ੍ਰਿਸ਼ਾਂ ਨੂੰ ਕੈਮਰੇ ਰਾਹੀਂ ਫ਼ਿਲਮਾਉਣ ਦਾ ਕੰਮ ਹਾਲੀਵੁੱਡ ਦੇ ਕੈਮਰਾਮੈਨ ਟੋਬੀ ਡੇਵ ਨੇ ਕੀਤਾ ਹੈ। ਸ਼ੂਟਿੰਗ ਅਤੇ ਤਕਨੀਕੀ ਕੰਮਾਂ ਤੋਂ ਬਾਅਦ ਇਹ ਫ਼ਿਲਮ ਅਗਲੇ ਵਰ੍ਹੇ 6 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
                                   ਹਰਿੰਦਰ ਸਿੰਘ ਭੁੱਲਰ
                                   ਫ਼ਿਰੋਜ਼ਪੁਰ
                                 ਮੋਬਾਇਲ-94640-08008
                                 ਈ-ਮੇਲ-harinderbhullar420@yahoo.com






Monday, August 15, 2011

ਇਨਸਾਨੀ ਰਿਸ਼ਤਿਆਂ ਅਤੇ ਜਜ਼ਬਾਤਾਂ ਦੀ ਗੱਲ ਕਰਦੀ ਹੈ-‘ਯਾਰਾ ਓ ਦਿਲਦਾਰਾ’


                  ਫ਼ਿਲਮ ‘ਜੀ ਆਇਆਂ ਨੂੰ’ ਰਾਹੀਂ ਪੰਜਾਬੀ ਫ਼ਿਲਮਾਂ ਦਾ ਮੂੰਹ ਮੁਹਾਂਦਰਾ ਬਦਲਣ ਵਾਲੇ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ ਅਗਲੀ ਪੰਜਾਬੀ ਫ਼ਿਲਮ ‘ਯਾਰਾ ਓ ਦਿਲਦਾਰਾ’ ਆਗਾਮੀ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀ-ਸੀਰੀਜ਼ ਅਤੇ ਸਮੀਪ ਕੰਗ ਪ੍ਰੋਡਕਸ਼ਨਜ਼ ਵੱਲੋਂ ਸਾਂਝੇ ਰੂਪ ’ਚ ਨਿਰਮਤ ਇਸ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ਼ ਚੌਧਰੀ ‘ਹੈਰੀ’ ਦੁਆਰਾ ਕੀਤਾ ਗਿਆ ਹੈ ਤੇ ਇਸ ਵਿੱਚ ਹਰਭਜਨ ਮਾਨ ਤੋਂ ਇਲਾਵਾ ਟਿਊਲਿਪ ਜੋਸ਼ੀ, ਗੁਲਜ਼ਾਰ ਇੰਦਰ ਚਾਹਲ, ਕਬੀਰ ਬੇਦੀ, ਜੋਨਿਤਾ ਡੋਡਾ, ਗੁਰਪ੍ਰੀਤ ਘੁੱਗੀ, ਨੀਨਾ ਚੀਮਾ, ਅਕਸ਼ਿਤਾ ਸ਼ਰਮਾ, ਗੁਰਪ੍ਰੀਤ ਗਰੇਵਾਲ, ਬੀ.ਐੱਨ. ਸ਼ਰਮਾ, ਕੁਲਦੀਪ ਸ਼ਰਮਾ ਅਤੇ ਸਤਿੰਦਰ ਕੌਰ ਨੇ ਭੂਮਿਕਾਵਾਂ ਅਦਾ ਕੀਤੀਆਂ ਹਨ।  
                     ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਸਮੀਪ ਕੰਗ ਦੁਆਰਾ ਲਿਖਿਆ ਗਿਆ ਹੈ ਅਤੇ ਇਸਦੇ ਸੰਵਾਦ ਉੱਘੇ ਸੰਵਾਦ ਲੇਖਕ ਬਲਦੇਵ ਗਿੱਲ ਦੁਆਰਾ ਰਚੇ ਗਏ ਹਨ। ਗੀਤ ਲਿਖਣ ਦਾ ਜ਼ਿੰਮਾ ਬਾਬੂ ਸਿੰਘ ਮਾਨ ਅਤੇ ਕੁਮਾਰ ਨੇ ਸਾਂਭਿਆ ਹੈ ਤੇ ਇਸ ਦੇ ਸੰਗੀਤਕਾਰ ਜੈਦੇਵ ਕੁਮਾਰ ਅਤੇ ਪ੍ਰੀਤਮ ਹਨ। ਫ਼ਿਲਮ ਦੇ ਖ਼ੂਬਸੂਰਤ ਦ੍ਰਿਸ਼ਾਂ ਨੂੰ ਕੈਮਰੇ ਰਾਹੀਂ ਫੜ੍ਹਨ ਦਾ ਕੰਮ ਉੱਘੇ ਕੈਮਰਾਮੈਨ ਰਾਜਾ ਰਤਨਮ ਨੇ ਕੀਤਾ ਹੈ। ਪੂਰੀ ਤਰਾਂ ਪਰਿਵਾਰਕ ਮਨੋਰੰਜਨ ਲਈ ਬਣਾਈ ਗਈ ਇਹ ਫ਼ਿਲਮ ਕਾਮੇਡੀ, ਪਿਆਰ ਅਤੇ ਇਨਸਾਨੀ ਭਾਵਾਨਾਵਾਂ ਦੀ ਗੱਲ ਕਰਦੀ ਹੈ। ਫ਼ਿਲਮ ਦੀ ਕਹਾਣੀ ਲੁਧਿਆਣੇ ਦੇ ਦੋ ਉਦਯੋਗਪਤੀ ਪਰਿਵਾਰਾਂ ਦੁਆਲੇ ਘੁੰਮਦੀ ਹੈ। ਕੁੱਲ ਮਿਲਾ ਕੇ ਇਸ ਫ਼ਿਲਮ ਵਿੱਚ ਉਹ ਸਭ ਕੁਝ ਹੈ ਜੋ ਕਿਸੇ ਮਸਾਲਾ ਫ਼ਿਲਮ ਵਿੱਚ ਹੋਣਾ ਚਾਹੀਦਾ ਹੈ ਜਿਸਨੂੰ ਦੇਖ ਕੇ ਦਰਸ਼ਕ ਨਿਸ਼ਚੇ ਹੀ ਆਪਣੇ ਆਪ ਨੂੰ ਤਰੋ-ਤਾਜ਼ਾ ਮਹਿਸੂਸ ਕਰੇਗਾ।
                             ਹਰਿੰਦਰ ਸਿੰਘ ਭੁੱਲਰ
                             ਫ਼ਿਰੋਜ਼ਪੁਰ
                             ਮੋਬਾਇਲ-94640-08008
                              ਈ-ਮੇਲ--harinderbhullar420@yahoo.com

Monday, August 1, 2011

‘ਜੀਹਨੇ ਮੇਰਾ ਦਿਲ ਲੁੱਟਿਆ’ ਨੇ ਤੋੜੇ ਸਭ ਰਿਕਾਰਡ


                   ਬੀਤੇ ਵਰ੍ਹੇ ਦੀ ਸੁਪਰਹਿੱਟ ਫ਼ਿਲਮ ‘ਮੇਲ ਕਰਾ ਦੇ ਰੱਬਾ’ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਟਿਪਸ ਤੇ ਨਿਰਮਾਤਾ ਰਾਜਨ ਬੱਤਰਾ ਅਤੇ ਵਿਵੇਕ ਓਹਰੀ ਨਾਲ ਬਤਰਾ ਸ਼ੋਅਬਿਜ਼ ਦੀ ਪੇਸ਼ਕਸ਼ ਹੇਠ ਬੀਤੀ 29 ਜੁਲਾਈ ਨੂੰ ਰਿਲੀਜ਼ ਹੋਈ ਫ਼ਿਲਮ ‘ਜੀਹਨੇ ਮੇਰਾ ਦਿਲ ਲੁੱਟਿਆ’ ਆਪਣੀ ਰਿਲੀਜ਼ਿੰਗ ਦੇ ਸਿਰਫ਼ ਤਿੰਨ ਦਿਨਾਂ ਅੰਦਰ ਪੰਜਾਬੀ ਫ਼ਿਲਮਾਂ ਦੇ ਪਿਛਲੇ ਸਭ ਰਿਕਾਰਡ ਤੋੜ ਕੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਵੱਲ ਵਧ ਰਹੀ ਹੈ। ਇਸ ਫ਼ਿਲਮ ਨੇ ਕਿਸੇ ਵੀ ਪੰਜਾਬੀ ਫ਼ਿਲਮ ਦੇ ਹੁਣ ਤੱਕ ਦੇ `ਓਪਨਿੰਗ` ਦੇ ਸਭ ਰਿਕਾਰਡ ਮਾਤ ਪਾ ਕੇ ਨਵਾਂ ਇਤਿਹਾਸ ਸਿਰਜਿਆ ਹੈ। ਆਪਣੀ ਰਿਲੀਜ਼ਿੰਗ ਦੇ ਤਿੰਨ ਦੇ ਅੰਦਰ ਇਸ ਫ਼ਿਲਮ ਨੇ ਇਕੱਲੇ ਪੰਜਾਬ ਵਿੱਚ ਹੀ ਕੁੱਲ 1 ਕਰੋੜ 39 ਲੱਖ ਦਾ ਬਿਜ਼ਨਸ ਕਰ ਲਿਆ ਹੈ, ਓਵਰਸੀਜ਼ ਦੀ ਗੱਲ ਤਾਂ ਪਤਾ ਨਹੀਂ ਅਜੇ ਕੀ ਹੋਵੇਗੀ। ਨੌਜਵਾਨ ਪੀੜ੍ਹੀ ਲਈ ਖਾਸ ਤੌਰ ’ਤੇ ਬਣਾਈ ਗਈ ਇਸ ਫ਼ਿਲਮ ਨੂੰ ਵੇਖਣ ਲਈ ਜਿਵੇਂ ਸਾਰਾ ਪੰਜਾਬ ਹੀ ਉੱਮੜ ਪਿਆ ਹੈ। ਹਰ ਸਿਨੇਮਾ ਘਰ ਵਿੱਚ ਟਿਕਟਾਂ ਲਈ ਮਾਰਾ-ਮਾਰੀ ਹੋ ਰਹੀ ਹੈ ਤੇ ਹਰ ਸ਼ੋਅ ਹਾਊਸ ਫ਼ੁੱਲ ਜਾ ਰਿਹਾ ਹੈ। 
          ਉੱਘੇ ਨਿਰਦੇਸ਼ਕ ਮਨਮੋਹਨ ਸਿੰਘ ਅਤੇ ਨਵਨੀਅਤ ਸਿੰਘ ਦੇ ਸਹਾਇਕ ਰਹਿ ਚੁੱਕੇ ਨੌਜਵਾਨ ਨਿਰਦੇਸ਼ਕ ਮਨਦੀਪ ਕੁਮਾਰ ਦੀ ਨਿਰਦੇਸ਼ਨਾ ਹੇਠ ਤਿਆਰ ਹੋਈ ਇਸ ਫ਼ਿਲਮ ਵਿੱਚ ਨੌਜਵਾਨਾਂ ਦੇ ਚਹੇਤੇ ਗਾਇਕ ਗਿੱਪੀ ਗਰੇਵਾਲ ਅਤੇ ਦਿਲਜੀਤ ਦੁਸਾਂਝ ਬਤੌਰ ਹੀਰੋ ਅਤੇ ਹੀਰੋਇਨ ਵਜੋਂ ਨੀਰੂ ਬਾਜਵਾ ਨੇ ਭੂਮਿਕਾਵਾਂ ਅਦਾ ਕੀਤੀਆਂ ਹਨ। ਬਾਕੀ ਕਿਰਦਾਰਾਂ ਵਿੱਚ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਸਰਦਾਰ ਸੋਹੀ, ਕਰਮਜੀਤ ਅਨਮੋਲ, ਸੁਨੀਤਾ ਧੀਰ, ਸ਼ਵਿੰਦਰ ਮਾਹਲ, ਬੀ|ਐੱਨ| ਸ਼ਰਮਾਂ ਅਤੇ ਰਾਣਾ ਜੰਗ ਬਹਾਦਰ ਸ਼ਾਮਲ ਹਨ। ‘ਵਿਵਾਹ’ ਜਿਹੀ ਫ਼ਿਲਮ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਚੁੱਕੇ ਉੱਘੇ ਕੈਮਰਾਮੈਨ ਹਰੀਸ਼ ਜੋਸ਼ੀ ਦੁਆਰਾ ਫ਼ਿਲਮਾਈ ਗਈ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ‘ਮੇਲ ਕਰਾ ਦੇ ਰੱਬਾ’ ਫ਼ੇਮ ਧੀਰਜ ਰਤਨ ਦੁਆਰਾ ਲਿਖਿਆ ਗਿਆ ਹੈ। ਕਿਉਂਕਿ ਫ਼ਿਲਮ ਵਿੱਚ ਦੋ ਚੋਟੀ ਦੇ ਗਾਇਕ ਹੀਰੋ ਹਨ ਇਸ ਲਈ ਇਸ ਫ਼ਿਲਮ ਨੂੰ ਪੂਰੀ ਤਰਾਂ ਸੰਗੀਤਕ ਬਣਾਉਣ ਵਿੱਚ ਨਿਰਦੇਸ਼ਕ ਮਨਦੀਪ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਇਸ ਕਰਕੇ ਹੀ ਉਸਨੇ ਅਜੋਕੇ ਸਮੇਂ ਦੇ ਸਭ ਤੋਂ ਸਫ਼ਲ ਸੰਗੀਤ ਨਿਰਦੇਸ਼ਕ ਅਮਨ ਹੇਅਰ, ਹਨੀ ਸਿੰਘ ਅਤੇ ਸਚਿਨ ਗੁਪਤਾ ਦੀਆਂ ਸੇਵਾਵਾਂ ਲਈਆਂ ਸਨ।
                 ਫ਼ਿਲਮ ਦਾ ਵਿਸ਼ਾ ਬੜਾ ਹੀ ਰੌਚਕ ਹੈ ਕਿਉਂਕਿ ਦੋਨਾਂ ਹੀਰੋਜ਼ ਦੀ ਇੱਕ ਹੀ ਹੀਰੋਇਨ ਹੈ ਇਸ ਲਈ ਉਸਨੂੰ ਪ੍ਰਾਪਤ ਕਰਨ ਲਈ ਇਹ ਦੋਨੋਂ ਹੀਰੋ ਕੀ-ਕੀ ਤਰਕੀਬਾਂ ਬਣਾਉਦੇ ਹਨ ਅਤੇ ਕਿਵੇਂ ਹੀਰੋਇਨ ਦੇ ਸਾਹਮਣੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਯਤਨ ਕਰਦੇ ਹਨ ਇਹ ਸਭ ਦੇਖ ਕੇ ਦਰਸ਼ਕ ਗਦਗਦ ਹੋ ਰਹੇ ਹਨ। ਇਸ ਫ਼ਿਲਮ ਦੀ ਸਫ਼ਲਤਾ ਤੋਂ ਪੂਰੀ ਤਰਾਂ ਖ਼ੁਸ਼ ਨਿਰਦੇਸ਼ਕ ਮਨਦੀਪ ਕੁਮਾਰ ਅਨੁਸਾਰ ਦਰਸ਼ਕ ਤਿੰਨ ਘੰਟੇ ਲਈ ਸਿਨੇਮਾ ਹਾਲ ਵਿੱਚ ਬਾਹਰੀ ਦੁਨੀਆਂ ਨੂੰ ਭੁੱਲ ਕੇ ਮਨੋਰੰਜਨ ਕਰਨ ਜਾਂਦਾ ਹੈ ਇਸ ਲਈ ਉਸਨੇ ਹਰੇਕ ਆਮ ਦਰਸ਼ਕ ਨੂੰ ਧਿਆਨ ਵਿੱਚ ਰੱਖ ਕੇ ਇਸ ਫ਼ਿਲਮ ਨੂੰ ਇੱਕ ਰੁਮਾਂਟਿਕ ਕਾਮੇਡੀ ਫ਼ਿਲਮ ਬਣਾਉਣ ਦਾ ਯਤਨ ਕੀਤਾ ਸੀ ਤਾਂ ਜੋ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਹੋ ਸਕੇ ਤੇ ਅੱਜ ਉਸਨੂੰ ਖ਼ੁਸ਼ੀ ਹੈ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਰਿਹਾ ਹੈ। ਇਸ ਤਰ੍ਹਾਂ ਦੀ ਮਨੋਰੰਜਕ ਅਤੇ ਸਫ਼ਲ ਫ਼ਿਲਮ ਬਣਾਉਣ ਲਈ ਇਸ ਫ਼ਿਲਮ ਨਾਲ ਜੁੜੀ ਸਾਰੀ ਟੀਮ ਹੀ ਵਧਾਈ ਦੀ ਹੱਕਦਾਰ ਹੈ, ਅਜਿਹੀਆਂ ਫ਼ਿਲਮਾਂ ਦਾ ਦਰਸ਼ਕਾਂ ਨੂੰ ਹਮੇਸ਼ਾਂ ਹੀ ਇੰਤਜ਼ਾਰ ਰਹੇਗਾ।                                   
                            ਹਰਿੰਦਰ ਸਿੰਘ ਭੁੱਲਰ
                            ਫ਼ਿਰੋਜ਼ਪੁਰ
                            ਮੋਬਾਇਲ-94640-08008
                 ਈ-ਮੇਲ-harinderbhullar420@yahoo.com

Saturday, June 25, 2011

`ਜੀਹਨੇ ਮੇਰਾ ਦਿਲ ਲੁੱਟਿਆ` ਫ਼ਿਲਮ ਤੋਂ ਕਾਫ਼ੀ ਉਮੀਦਾਂ ਹਨ-ਗਿੱਪੀ ਗਰੇਵਾਲ


                  ਅੱਜ ਤੋਂ ਗਿਆਰਾਂ ਸਾਲ ਪਹਿਲਾਂ ਆਨੰਦ ਸੰਗੀਤ ਕੰਪਨੀ ਵਿੱਚ ਆਈ ਟੇਪ ‘ਚੱਕ ਲੈ’ ਰਾਹੀਂ ਪੰਜਾਬੀ ਗਾਇਕੀ ਦੇ ਪਿੜ ’ਚ ਪੈਰ ਧਰਨ ਵਾਲੇ ਗਾਇਕ ਗਿੱਪੀ ਗਰੇਵਾਲ ਨੇ ਬੜੇ ਘੱਟ ਸਮੇਂ ਵਿੱਚ ਆਪਣੇ ਆਪ ਨੂੰ ਨਾ ਸਿਰਫ਼ ਗਾਇਕੀ ਦੇ ਖੇਤਰ ਵਿੱਚ ਸਥਾਪਿਤ ਕੀਤਾ ਬਲਕਿ ਬੀਤੇ ਵਰ੍ਹੇ ਰਿਲੀਜ਼ ਹੋਈ ਫ਼ਿਲਮ ‘ਮੇਲ ਕਰਾ ਦੇ ਰੱਬਾ’ ਵਿੱਚ ਆਪਣੀ ਅਦਾਕਾਰੀ ਨਾਲ ਆਪਣੇ ਆਪ ਨੂੰ ਇੱਕ ਨਾਇਕ ਵਜੋਂ ਵੀ ਸਾਬਤ ਕੀਤਾ ਹੈ।
               ਆਪਣੀ ਪਹਿਲੀ ਟੇਪ ‘ਚੱਕ ਲੈ’ ਤੋਂ ਲੈ ਕੇ ‘ਦੇਸੀ ਰੌਕਸਟਾਰ’ ਤੱਕ ਗਾਇਕ ਵਜੋਂ ਉਸਦਾ ਗ੍ਰਾਫ਼ ਹਮੇਸ਼ਾ ਉੱਪਰ ਵੱਲ ਹੀ ਗਿਆ ਹੈ। ਇਸ ਪਿੱਛੇ ਉਸਦੀ ਸਖ਼ਤ ਮਿਹਨਤ ਅਤੇ ਗੀਤਾਂ ਦੀ ਚੋਣ ਕਰਨ ਵੇਲੇ ਦੀ ਸੂਝਬੂਝ ਕੰਮ ਕਰਦੀ ਹੈ। ੳਸਦੀਆਂ ਟੇਪਾਂ ਵਿਚਲੇ ਗੀਤ ‘ਅਧੀਏ ਦਾ ਨਸ਼ਾ ਚੜ੍ਹ ਗਿਆ’, ‘ਜਦੋਂ ਕਿਸੇ ਗੱਭਰੂ ’ਤੇ ਦਿਲ ਆ ਗਿਆ’, ‘ਰੱਖ ਹੌਂਸਲਾ ਨੀਂ ਬਿੱਲੋ ਰੱਖ ਹੌਂਸਲਾ’, ‘ਸਦਾ ਨੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ’, ‘ਤੈਨੂੰ ਫ਼ੁੱਲਾਂ ਵਰਗੀ ਕਹੀਏ ਜਾਂ ਫ਼ੁੱਲ ਤੇਰੇ ਵਰਗੇ ਨੇ’, ‘ਹਥਿਆਰ’ ‘ਡਾਂਗ’, ‘ਦੇਸੀ ਜੱਟ’ ਅਤੇ ‘ਸਰਕਾਰਾਂ’ ਨੇ ਲੋਕਪ੍ਰਿਯਤਾ ਦਾ ਅਜਿਹਾ ਆਲਮ ਸਿਰਜਿਆ ਹੈ ਕਿ ਅੱਜ ਹਰ ਗੱਭਰੂ ਅਤੇ ਮੁਟਿਆਰ ਉਸਦੇ ਗੀਤਾਂ ਦੀ ਦੀਵਾਨੀ ਹੈ।
                    ਫ਼ਿਲਮ ‘ਮੇਲ ਕਰਾ ਦੇ ਰੱਬਾ’ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਉਹ ਇੱਕ ਵਾਰ ਫਿਰ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਆਪਣੀ ਨਵੀਂ ਪੰਜਾਬੀ ਫ਼ਿਲਮ ‘ਜੀਹਨੇ ਮੇਰਾ ਦਿਲ ਲੁੱਟਿਆ’ ਰਾਹੀਂ ਪਰਦੇ ’ਤੇ ਇੱਕ ਨਾਇਕ ਵਜੋਂ ਆਪਣੀ ਹਾਜ਼ਰੀ ਲਗਵਾਉਣ ਜਾ ਰਿਹਾ ਹੈ। ਨੌਜਵਾਨ ਨਿਰਦੇਸ਼ਕ ਮਨਦੀਪ ਕੁਮਾਰ ਦੀ ਨਿਰਦੇਸ਼ਨਾ ਹੇਠ ਤਿਆਰ ਹੋਈ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਦੂਜਾ ਨਾਇਕ ਗਾਇਕ ਦਿਲਜੀਤ ਦੁਸਾਂਝ ਹੈ। ਯੁਵਾ ਵਰਗ ਦੇ ਹਰਮਨ ਪਿਆਰੇ ਇਹ ਗਾਇਕ ਪਹਿਲੀ ਵਾਰ ਇਸ ਫ਼ਿਲਮ ਰਾਹੀਂ ਬਤੌਰ ਹੀਰੋ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੀ ਹੀਰੋਇਨ ਨੀਰੂ ਬਾਜਵਾ ਅਤੇ ਬਾਕੀ ਕਲਾਕਾਰਾਂ ਵਿੱਚ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਸਰਦਾਰ ਸੋਹੀ, ਕਰਮਜੀਤ ਅਨਮੋਲ, ਸੁਨੀਤਾ ਧੀਰ, ਸ਼ਵਿੰਦਰ ਮਾਹਲ, ਬੀ.ਐੱਨ. ਸ਼ਰਮਾਂ ਅਤੇ ਰਾਣਾ ਜੰਗ ਬਹਾਦਰ ਜਿਹੇ ਫ਼ਿਲਮ ਵਰਗੇ ਅਦਾਕਾਰ ਸ਼ਾਮਲ ਹਨ।
                ਇਸ ਫ਼ਿਲਮ ਨੂੰ ਲੈ ਕੇ ਗਿੱਪੀ ਬਹੁਤ ਉਤਸ਼ਾਹਿਤ ਹੈ ਤੇ ਉਸਨੂੰ ਇਸ ਤੋਂ ਉਮੀਦਾਂ ਵੀ ਬਹੁਤ ਹਨ। ਉਸ ਅਨੁਸਾਰ ਇਸ ਫ਼ਿਲਮ ਦਾ ਵਿਸ਼ਾ ਬੜਾ ਹੀ ਰੌਚਕ ਅਤੇ ਪੂਰੀ ਤਰਾਂ ਨਾਲ ਕਾਮੇਡੀ ਭਰਪੂਰ ਹੈ। ‘ਮੇਲ ਕਰਾ ਦੇ ਰੱਬਾ’ ਵਰਗੀ ਐਕਸ਼ਨ ਫ਼ਿਲਮ ਤੋਂ ਬਾਅਦ ਇੱਕਦਮ ਇਸ ਫ਼ਿਲਮ ਲਈ ਕਾਮੇਡੀ ਰੋਲ ਕਰਨਾ ਉਸ ਲਈ ਇੱਕ ਵੰਗਾਰ ਸੀ ਜਿਸਨੂੰ ਉਸਨੇ ਪੂਰੀ ਤਨਦੇਹੀ ਨਾਲ ਨਿਭਾਇਆ ਹੈ। ਉਹ ਆਪਣੀ ਇਸ ਕੋਸ਼ਿਸ਼ ਵਿੱਚ ਕਿੰਨਾ ਕੁ ਸਫ਼ਲ ਹੋਇਆ ਹੈ ਇਹ ਤਾਂ ਫ਼ਿਲਮ ਦੇਖਣ ਤੇ ਹੀ ਪਤਾ ਲੱਗੇਗਾ ਪਰ ਬੇਹਤਰੀਨ ਤਕਨੀਕ, ਗੀਤ-ਸੰਗੀਤ ਅਤੇ ਅੱਜ ਦੇ ‘ਹੌਟ’ ਸਿਤਾਰਿਆਂ ਨੂੰ ਲੈ ਕੈ ਬਣਾਈ ਗਈ ਇਸ ਪੰਜਾਬੀ ਫ਼ਿਲਮ ਲਈ ਇਸ ਨਾਲ ਜੁੜੀ ਸਾਰੀ ਹੀ ਟੀਮ ਵਧਾਈ ਦੀ ਹੱਕਦਾਰ ਹੈ।
                             ਹਰਿੰਦਰ ਸਿੰਘ ਭੁੱਲਰ
                            ਫ਼ਿਰੋਜ਼ਪੁਰ
                            ਮੋਬਾਇਲ-94640-08008
                 ਈ-ਮੇਲ-harinderbhulllar420@yahoo.com

Friday, May 27, 2011

ਪੰਜਾਬੀ ਦਾ ਪਹਿਲਾ ਰੌਕ ਬੈਂਡ-“ਕਰਮਾਸਾ”


                             ਪੰਜਾਬ ਵਿਚ ਜਿੱਥੇ ਇੱਟ ਪੁੱਟਣ ਤੋਂ ਪਹਿਲਾਂ ਹੀ ਨਵੇਂ ਗਾਇਕਾਂ ਦੀ ਆਮਦ ਹੋਣ ਦੇ ਚਰਚੇ ਚਲਦੇ ਰਹਿੰਦੇ ਹਨ ਅਤੇ ਇਹਨਾਂ ਦੀ ਬਦੌਲਤ ਪੰਜਾਬੀ ਚੈਨਲਾਂ ਦੀ ਕਮਾਈ ਵਿਚ ਕਾਫ਼ੀ ਇਜ਼ਾਫਾ ਹੋ ਰਿਹਾ ਹੈ, ਉਥੇ ਲੀਕ ਤੋਂ ਹਟਕੇ ਕੁਝ ਨਵਾਂ ਕਰਨ ਵਾਲੇ ਉਦਮੀ ਗਾਇਕਾਂ ਨੂੰ ਪੰਜਾਬੀ ਸਤਿੰਦਰਪਾਲ ਸਿੰਘ ਤੋਂ ਸਤਿੰਦਰ ਸਰਤਾਜ ਬਣਾ ਕੇ ਢੇਰ ਸਾਰਾ ਮਾਣ ਵੀ ਬਖਸ਼ ਰਹੇ ਹਨ ਕਹਿੰਦੇ ਨੇ ਉਦਮ ਲਈ ਸਮਝ ਅਤੇ ਨਵਾਂ ਕਰਨ ਦੀ ਲਾਲਸਾ ਦੇ ਨਾਲ ਅਣਥੱਕ ਮਿਹਨਤ ਦੀ ਵੀ ਲੋੜ ਪੈਂਦੀ ਹੈ ਅਜਿਹੀ ਲਗਨ ਦੇ ਸਦਕਾ ਹੀ ਲੁਧਿਆਣਾ ਦੇ ਵਸਨੀਕ 5 ਪੰਜਾਬੀ ਨੌਜਵਾਨਾਂ ਨੇ ਪੰਜਾਬ ਦਾ ਪਹਿਲਾ ਰੌਕ ਬੈਂਡਕਰਮਾਸਾ  4 ਸਾਲ ਦੀ ਲਗਾਤਾਰ ਮਿਹਨਤ ਨਾਲ ਤਿਆਰ ਕੀਤਾ ਹੈ ਜਿਸ ਦੀ ਰਹਿਨੁਮਾਈ 28 ਸਾਲਾ ਮਨਪਾਲ ਸਿੰਘ ਕਰਦੇ ਹਨ ਮਨਪਾਲ ਖ਼ੁਦ ਇੱਕ ਗਾਇਕ, ਸੰਗੀਤਕਾਰ ਅਤੇ ਗਿਟਾਰਵਾਦਕ ਹਨਜਦ ਉਹਨਾਂ ਨੂੰ ਬੈਂਡ ਦੇ ਨਾਮਕਰਮਾਸਾ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਮੁਸਕਰਾ ਕੇ ਦੱਸਦੇ ਹਨ ਕਿਕਰਮਾਸਾ ਦੋ ਸ਼ਬਦਾਂਕਰਮ ਅਤੇਆਸਾ ਦੇ ਮੇਲ ਤੋਂ ਬਣਿਆ ਹੈ ਕਰਮ ਦਾ ਸੰਸਕ੍ਰਿਤ ਵਿਚ ਮਤਲਬ ਹੈ ਕਾਰਜ ਕਰਨਾ ਅਤੇਆਸਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਧਾਰਮਿਕ ਗ੍ਰੰਥਆਸਾ ਦੀ ਵਾਰ ( ਉਮੀਦ ਦੀ ਇੱਕ ਵਾਰ )’ ਭਾਵ ਕਿ ਉਮੀਦ ਨੂੰ ਹਮੇਸ਼ਾ ਆਪਣੇ ਕਾਰਜਾਂ ਅਤੇ ਯਤਨਾਂ ਰਾਹੀਂ ਕਾਇਮ ਰੱਖਣਾ ਅਤੇ ਰਸਤੇ ਦੀਆਂ ਔਕੜਾਂ ਨੂੰ ਸਫ਼ਲਤਾ ਪੂਰਵਕ ਪਾਰ ਕਰਨਾ ਉਹ ਦੱਸਦੇ ਹਨ ਪੰਜਾਬੀਆਂ ਦੀ ਨਵੀਂ ਪੀੜ੍ਹੀ ਦਾ ਅੰਗਰੇਜ਼ੀ ਰੌਕ ਵੱਲ ਵਧਦੇ ਝੁਕਾਅ ਕਰਕੇ ਹੀ ਉਹਨਾਂ ਦੇ ਮਨ ਵਿਚ ਸੀ ਕਿ ਕਿਉਂ ਨਾ ਪੰਜਾਬੀ ਵਿਚ ਹੀ ਅਜਿਹਾ ਕੁਝ ਕੀਤਾ ਜਾਵੇ ਇਸ ਲਈ ਪਹਿਲਾਂ ਉਹਨਾਂ ਨੇ ਆਪਣੇ ਦੋਸਤਾਂ ਨੂੰ ਨਾਲ ਮਿਲਾ ਕੇ ਰਿਆਜ਼ ਕਰਨਾ ਸ਼ੁਰੂ ਕੀਤਾ ਅਤੇ ਫਿਰ ਪੰਜਾਬੀ ਧੁਨਾਂ ਬਣਾਈਆਂ ਵਰਿ੍ਹਆਂ ਬੱਧੀ ਕੀਤੀ ਗਈ ਮਿਹਨਤ ਸਦਕਾ ਪਹਿਲਾਂ ਉਹਨਾਂ ਨੇ ਕਾਲਜਾਂ ਅਤੇ ਕਲੱਬਾਂ ਵਿਚ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਜਿੱਥੋਂ ਮਿਲੇ ਹੁੰਗਾਰੇ ਸਦਕਾ ਹੀ ਉਹਨਾਂ ਦੀ ਪਹਿਲੀ ਕੈਸਟਕਰਮਾਸਾ ਦੇ ਨਾਮ ਹੇਠ ਹੀ ਐਸ.ਐਮ.ਆਈ. ਕੰਪਨੀ ਨੇ ਰਿਲੀਜ਼ ਕੀਤੀ ਹੈ ਜਿਸਨੂੰ ਪੰਜਾਬੀ ਸਰੋਤਿਆਂ ਦਾ ਬਹੁਤ ਪਿਆਰ ਮਿਲ ਰਿਹਾ ਹੈਇਸ ਬੈਂਡ ਦੇ ਬਾਕੀ ਮੈਂਬਰ ਹਨ ਰਿਤੂਰਾਜ ਜੋ ਮਨਪਾਲ ਨਾਲ ਪ੍ਰਮੁੱਖ ਗਾਇਕ ਦੀ ਭੂਮਿਕਾ ਨਿਭਾਉਂਦੇ ਹਨ ਗਿਟਾਰਤੇ ਮਨਪਾਲ ਅਤੇ ਗਿਟਾਰ/ਬੇਸਤੇ ਰਜਤ ਕੌਸ਼ਲ ਰਹਿੰਦੇ ਹਨ ਡਰੱਮ ਦੀ ਕਮਾਂਡ ਗਗਨ ਬਹਿਲ ਦੇ ਹੱਥ ਰਹਿੰਦੀ ਹੈ ਬੰਸਰੀ ਅਤੇ ਕੀ-ਬੋਰਡਤੇ ਆਪਣੀਆ ਉਗਲਾਂ ਨਾਲ ਧੁਨਾਂ ਦਾ ਜਾਦੂ ਬਿਖੇਰਨ ਦੀ ਜ਼ਿੰਮੇਵਾਰੀ ਰੋਹਿਤ ਬਾਖੂਬੀ ਨਿਭਾਉਂਦੇ ਹਨ ਇਸ ਬੈਂਡ ਨੇ ਆਪਣੀ ਪਹਿਲੀ ਹਾਜ਼ਰੀ ਦਰਸ਼ਕਾਂ ਦੇ ਸਾਹਮਣੇ ਪੀ.ਟੀ.ਸੀ. ਸੰਗੀਤ ਸਮਾਰੋਹ ਤੇ ਫਿਰ ਬਿੱਗ ਐਫ.ਐਮ 92.7 ਐਂਟਰਟੈਨਮੈਂਟ ਸਨਮਾਨ ਸਮਾਰੋਹ ਵਿਖੇ ਲਗਾਈ ਅਤੇ ਆਪਣੀ ਵੱਖਰੀ ਛਾਪ ਛੱਡੀ
ਕਰਮਾਸਾ ਬੈਂਡ ਦੇ ਮੈਂਬਰ
                   ਇੱਕ ਮਿਲਣੀ ਦੌਰਾਨ ਮਨਪਾਲ ਨੇ ਦੱਸਿਆ ਕਿ ਇੰਟਰਨੈੱਟ ਰਾਹੀ ਉਹਨਾਂ ਨੂੰ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਦਾ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਅਤੇ ਬਹੁਤ ਸਾਰੀਆਂ ਥਾਵਾਂਤੇ ਪ੍ਰਫਾਰਮ ਕਰਨ ਲਈ ਕਈ ਚੋਟੀ ਦੇ ਪ੍ਰਮੋਟਰਾਂ ਨਾਲ ਵੀ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਨਾਲ ਹੀ ਪੰਜਾਬ ਤੋਂ ਬਾਹਰ ਪੜ੍ਹਦੇ ਵਿਦਿਆਰਥੀ ਆਪਣੇ ਗੀਤਾਂ ਨੂੰ ਸਾਰਿਆਂ ਵਿਚ ਹੋਰ ਵਧੇਰੇ ਪ੍ਰਚਲਿਤ ਕਰਨ ਲਈ ਉਹਨ੍ਹਾਂ ਦੇ ਸੰਗੀਤਕ ਸ਼ੋਅ ਬੰਗਲੌਰ ਅਤੇ ਦਿੱਲੀ ਦੇ ਕਾਲਜਾਂ ਵਿਚ ਵੀ ਕਰਵਾ ਰਹੇ ਹਨਮਨਪਾਲ ਅਤੇ ਉਸਦਾ ਬੈਂਡ ਵਿਦੇਸ਼ਾਂ ਵਿਚ ਪਲੀ ਅਤੇ ਵੱਡੀ ਹੋ ਰਹੀ ਨਵੀਂ ਪੀੜ੍ਹੀ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਜੋੜਣ ਲਈ ਇਕ ਅਤਿ ਅਹਿਮ ਕੜੀ ਸਾਬਿਤ ਹੋ ਸਕਦਾ ਹੈਭਾਂਵੇ ਮਨਪਾਲ ਇਸ ਗੱਲ ਨੂੰ ਪਰਮਾਤਮਾਤੇ ਛੱਡਦਾ ਹੈ ਪਰੰਤੂ ਉਹ ਭਰੋਸਾ ਦਵਾਉਦਾ ਹੈ ਕਿ ਉਹ ਨਵੇਂ ਤਜਰਬਿਆਂ ਰਾਹੀਂ ਵੱਧ ਤੋਂ ਵੱਧ ਪੰਜਾਬੀਅਤ ਦੀ ਸੇਵਾ ਕਰਨ ਲਈ ਸਦਾ ਯਤਨਸ਼ੀਲ ਰਹੇਗਾ
                                ਹਰਿੰਦਰ ਸਿੰਘ ਭੁੱਲਰ
                                ਫ਼ਿਰੋਜ਼ਪੁਰ
                                ਮੋਬਾਇਲ-94640-08008
                     -ਮੇਲ-harinderbhullar420@yahoo.com