Pages

Wednesday, May 11, 2011

ਅਮਰੀਕਾ ਅਤੇ ਕੈਨੇਡਾ ਦੇ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ-ਗੁਰਚੇਤ ਚਿੱਤਰਕਾਰ


           ਫ਼ੌਜੀ ਦੀ ਫ਼ੈਮਿਲੀਰਾਹੀਂ ਕਾਮੇਡੀ ਟੈਲੀਫ਼ਿਲਮਾਂ ਦੇ ਪਿੜ ਵਿੱਚ ਉੱਤਰੇ ਗੁਰਚੇਤ ਚਿੱਤਰਕਾਰ ਨੂੰ ਟੈਲੀਫ਼ਿਲਮਾਂ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। ਉਸ ਦੀ ਹਰ ਫ਼ਿਲਮ ਦੀ ਉਡੀਕ ਲੋਕ ਬੜੀ ਬੇ-ਸਬਰੀ ਨਾਲ ਕਰਦੇ ਹਨ। ਉਸਦੀਆਂ ਫ਼ਿਲਮਾਂ ਜਿੱਥੇ ਲੋਕਾਂ ਨੂੰ ਹਾਸੇ ਦੇ ਕੁਝ ਪਲ ਪ੍ਰਦਾਨ ਕਰਦੀਆਂ ਹਨ ਉਥੇ ਨਾਲ ਹੀ ਇਹਨਾਂ ਵਿੱਚ ਕੋਈ ਨਾ ਕੋਈ ਸਮਾਜਿਕ ਸੁਨੇਹਾ ਵੀ ਜ਼ਰੂਰ ਹੁੰਦਾ ਹੈ।
                         ਆਪਣੀਆਂ ਫ਼ਿਲਮਾਂ ਰਾਹੀਂ ਦੇਸ਼-ਵਿਦੇਸ਼ ਦੇ ਪੰਜਾਬੀਆਂ ਦੇ ਮਨ ਮੋਹਨ ਵਾਲਾ ਇਹ ਕਲਾਕਾਰ ਬੀਤੇ ਦਿਨੀਂ ਅਮਰੀਕਾ ਅਤੇ ਕੈਨੇਡਾ ਦੀ ਧਰਤੀਤੇ ਇੱਕ ਨਾਟਕਨੌਟੀ ਬਾਬਾ ਬੈਕ ਇਨ ਟਾਊਨਖੇਡ ਕੇ ਆਇਆ ਹੈ ਜਿਸ ਰਾਹੀਂ ਉਸਨੇ ਓਧਰ ਵਸਦੇ ਪੰਜਾਬੀਆਂ ਦਾ ਭਰਪੂਰ ਮਨੋਰੰਜਨ ਕੀਤਾ। ਆਪਣੀ ਇਸ ਵਿਦੇਸ਼ ਫੇਰੀ ਬਾਰੇ ਵਿਚਾਰ ਪ੍ਰਗਟਾਉਂਦਿਆਂ ਗੁਰਚੇਤ ਨੇ ਕਿਹਾ ਕਿ ਉਹ ਬੀਤੇ ਵਰ੍ਹੇ ਵੀ ਕੈਨੇਡਾ ਦੀ ਧਰਤੀਤੇ ਇੱਕ ਨਾਟਕਨੌਟੀ ਬਾਬਾ ਇਨ ਟਾਊਨਖੇਡ ਕੇ ਆਇਆ ਸੀ ਜਿਸਨੂੰ ਓਧਰਲੇ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਸੀ ਤੇ ਉਹਨਾਂ ਦੀ ਪੁਰਜ਼ੋਰ ਮੰਗਤੇ ਉਹ ਇਸ ਵਰ੍ਹੇ ਫਿਰ ਕੈਨੇਡਾ ਅਤੇ ਅਮਰੀਕਾ ਵਿਖੇ ਉੱਘੇ ਅਦਾਕਾਰ ਬੀਨੂੰ ਢਿੱਲੋਂ ਦੀ ਟੀਮ ਜਿਸ ਵਿੱਚ ਗੁਰਚੇਤ ਅਤੇ ਬੀਨੂੰ ਢਿੱਲੋਂ ਤੋਂ ਇਲਾਵਾ ਜਸਵਿੰਦਰ ਭੱਲਾ, ਜਸਪਾਲ ਭੱਟੀ, ਕਰਮਜੀਤ ਅਨਮੋਲ, ਗੁਰਦੀਪ ਕਕਰਾਲਾ, ਸਿਮਰਨ, ਰੀਆ ਸਿੰਘ ਅਤੇ ਰਵਿੰਦਰ ਮੰਡ ਸ਼ਾਮਲ ਹਨ ਨਾਲ ਨਵਾਂ ਨਾਟਕਨੌਟੀ ਬਾਬਾ ਬੈਕ ਇਨ ਟਾਊਨਖੇਡ ਕੇ ਆਇਆ ਹੈ। ਗੁਰਚੇਤ ਅਨੁਸਾਰ ਉਸਨੂੰ ਅਮਰੀਕਾ-ਕੈਨੇਡਾ ਵਸਦੇ ਪੰਜਾਬੀਆਂ ਨੇ ਬਹੁਤ ਪਿਆਰ ਅਤੇ ਇੱਜ਼ਤ ਨਾਲ ਨਿਵਾਜਿਆ ਹੈ ਜਿਸ ਨੂੰ ਕਿ ਉਹ ਕਦੇ ਵੀ ਭੁਲਾ ਨਹੀਂ ਸਕਦਾ।
                   ਇਸ ਵਰ੍ਹੇ ਉਸਦੀ ਫ਼ਿਲਮਫ਼ੈਮਲੀ-426ਨੂੰ ਪੀ|ਟੀ|ਸੀ| ਐਵਾਰਡ ਮਿਲਣਤੇ ਵੀ ਉਹ  ਬੇਹੱਦ ਖੁਸ਼ ਹੈ ਕਿ ਲੋਕਾਂ ਨੇ ਉਸਦੇ ਕੀਤੇ ਹੋਏ ਕੰਮ ਉੱਪਰ ਪ੍ਰਵਾਨਗੀ ਦੀ ਮੋਹਰ ਲਾਈ ਹੈ। ਸਮੂਹ ਪੰਜਾਬੀਆਂ ਵੱਲੋਂ ਉਸ ਵਿੱਚ ਪ੍ਰਗਟਾਏ ਵਿਸ਼ਵਾਸ ਸਦਕਾ ਹੀ ਉਹ ਆਉਣ ਵਾਲੇ ਕੁਝ ਇੱਕ ਦਿਨਾਂ ਵਿੱਚ ਆਪਣੀ ਇੱਕ ਧਾਰਮਿਕ ਫ਼ਿਲਮਸਰਬੱਤ ਦਾ ਭਲਾ’, ਇੱਕ ਹਿਮਾਚਲੀ ਕਾਮੇਡੀ ਫ਼ਿਲਮਫ਼ੈਮਲੀ ਨੰਬਰ-1ਅਤੇ ਆਪਣੀਫ਼ੈਮਲੀਸੀਰੀਜ਼ ਦੀ ਅਗਲੀ ਫ਼ਿਲਮਫ਼ੈਮਲੀ-427ਲੈ ਕੇ ਰਿਹਾ ਹੈ ਜਿਸ ਤੋਂ ਉਸਨੂੰ ਢੇਰ ਸਾਰੀਆਂ ਉਮੀਦਾਂ ਹਨ। ਆਪਣੀਆਂ ਕਾਮੇਡੀ ਫ਼ਿਲਮਾਂ ਰਾਹੀਂ ਹਾਸੇ ਵੰਡਣ ਵਾਲੇ ਇਸ ਬਾ-ਕਮਾਲ ਅਦਾਕਾਰ ਤੋਂ ਸਭ ਪੰਜਾਬੀਆਂ ਨੂੰ ਬੇਹੱਦ ਆਸਾਂ ਹਨ।           
                                         ਹਰਿੰਦਰ ਸਿੰਘ ਭੁੱਲਰ
                                           ਫ਼ਿਰੋਜ਼ਪੁਰ
                                    ਮੋਬਾਇਲ-94640-08008
                        -ਮੇਲ-harinderbhullar420@yahoo.com

No comments:

Post a Comment