Pages

Sunday, January 22, 2012

ਰਣਵਿਜੇ ਦਾ ਸਰੋਤਿਆਂ ਨੂੰ ਸੰਗੀਤਕ ਤੋਹਫ਼ਾ-‘ਉਡੀਕ’


                            ਬੀਤੇ ਵਰ੍ਹੇ ਸਪੀਡ ਰਿਕਾਰਡਜ਼ ਵਿੱਚ ਆਈ ਟੇਪਰਿਵੈਂਜਵਿਚਲੇ ਗੀਤਪਰਸੋਂ ਸਵੇਰੇ ਮੈਂ ਬਠਿੰਡੇ ਜੂੰ ਗੀ, ਕੱਲ੍ਹ ਸ਼ਾਮੀ ਚੱਲੂ ਇਸਲਾਮਾਬਾਦ ਤੋਂਦਾ ਨੌਜਵਾਨ ਗਾਇਕ ਹਰਮਨ ਅਜੇ ਸਭ ਦੇ ਚੇਤਿਆਂ ਵਿੱਚ ਤਾਜ਼ਾ ਹੀ ਹੋਵੇਗਾ। ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਥਾਣਾ ਦੇ ਜੰਮਪਲ ਇਸ ਗੱਭਰੂ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਬਹੁਤ ਲਗਾਓ ਸੀ ਤੇ ਇਸ ਲਈ ਉਸਨੇ ਬਕਾਇਦਾ ਉਸਤਾਦ |ਰਣਜੀਤ ਸਿੰਘ ਗਿੱਲ ਅਤੇ ਤੇਜੀ ਗਿੱਲ ਤੋਂ ਸੰਗੀਤ ਦੀ ਸਿੱਖਿਆ ਵੀ ਲਈ। ਭਾਵੇਂ ਕਿ ਮਾਪਿਆਂ ਦੀ ਸੋਚ ਦਾ ਸਤਿਕਾਰ ਕਰਦਿਆਂ ਉਹ ਸਾਇੰਸ ਵਿਸ਼ੇ ਦਾ ਵਿਦਿਆਰਥੀ ਬਣ ਗਿਆ ਪਰ ਉਸ ਅੰਦਰਲੇ ਕਲਾਕਾਰ ਨੇ ਉਸਨੂੰ ਟਿਕ ਕੇ ਬੈਠਣ ਨਹੀਂ ਦਿੱਤਾ ਇਸ ਲਈ ਉਸਨੇ ਬੀ.ਐੱਸ.ਸੀ. (ਮੈਡੀਕਲ) ਕਰਨ ਤੋਂ  ਬਾਅਦ ਐੱਮ.ਐੱਸ.ਸੀ. ਕਰਨ ਦੀ ਬਜਾਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐੱਮ.. ਥੀਏਟਰ ਐਂਡ ਟੀ.ਵੀ. ਵਿੱਚ ਜਾ ਦਾਖਲਾ ਲਿਆ।ਇੱਥੇ ਉਸਨੇ ਨਾਟਕਾਂ ਵਿੱਚ ਪਿੱਠਵਰਤੀ ਗਾਇਨ ਦੇ ਨਾਲ ਨਾਲ ਅਦਾਕਾਰੀ ਵਿੱਚ ਵੀ ਯੂਨੀਵਰਸਿਟੀ ਦੇ ਨਾਟਕਾਂ ਵਿੱਚ ਮੋਹਰੀ ਭੂਮਿਕਾਵਾਂ ਅਦਾ ਕੀਤੀਆਂ ਅਤੇ ਬਾਅਦ ਵਿੱਚ ਪੰਜ ਸਾਲ ਯੂਨੀਵਰਸਿਟੀ ਦੀ ਰੈਪਟਰੀ ਵਿੱਚ ਇੱਕ ਅਦਾਕਾਰ ਵਜੋਂ ਸੇਵਾਵਾਂ ਵੀ ਨਿਭਾਈਆਂ। ਗਾਇਕੀ ਅਤੇ ਅਦਾਕਾਰੀ ਤੋਂ ਇਲਾਵਾ ਰਣਵਿਜੇ ਨੇ ਪੰਜਾਬੀ ਲੋਕ-ਨਾਚ ਭੰਗੜੇ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਵੱਲੋਂ ਤਿੰਨ ਸਾਲ ਵੱਖ-ਵੱਖ ਦੇਸ਼ਾਂ ਜਿਵੇਂ ਸਵਿਟਜ਼ਰਲੈਂਡ, ਚੀਨ, ਹਾਂਗਕਾਂਗ, ਨੇਪਾਲ ਅਤੇ ਪਾਕਿਸਤਾਨ ਵਿਖੇ ਭਾਰਤ ਦੀ ਪ੍ਰਤੀਨਿਧਤਾ ਕੀਤੀ।                  
                 ਇਹਨਾਂ ਹੀ ਦਿਨਾਂ ਵਿੱਚ ਹੀ ਉਸਨੇ ਆਪਣੀ ਇਹ ਪਹਿਲੀ ਟੇਪਰੈਵੇਂਜਰਿਲੀਜ਼ ਕੀਤੀ ਜਿਸਨੂੰ ਚੁਫ਼ੇਰਿਓਂ ਸਲਾਹੁਤਾ ਮਿਲੀ।ਇਸ ਪਲੇਠੀ ਟੇਪ ਰਾਹੀਂ ਹੀ ਉਸਨੇ ਸਰੋਤਿਆਂ ਨੂੰ ਆਪਣੇ ਪ੍ਰਪੱਕ ਗਾਇਕ ਹੋਣ ਦਾ ਸਬੂਤ ਦਿੱਤਾ।ਇੱਕ ਵਰ੍ਹੇ ਦੇ ਵਕਫ਼ੇ ਤੋਂ ਬਾਅਦ ਹੁਣ ਉਹੀ ਹਰਮਨ ਆਪਣੇ ਨਵੇਂ ਨਾਂ ਰਣਵਿਜੇ ਹੇਠ ਆਪਣੀ ਦੂਜੀ ਸੰਗੀਤਕ ਐਲਬਮਉਡੀਕ-ਦਾ ਐਂਡਲੈੱਸ ਵੇਟਰਾਹੀਂ ਇੱਕ ਵਾਰ ਫਿਰ ਸਰੋਤਿਆਂ ਦਾ ਸਿਹਤਮੰਦ ਮਨੋਰੰਜਨ ਕਰਨ ਲਈ ਹਾਜ਼ਰ ਹੋਇਆ ਹੈ।ਗੋਇਲ ਸੰਗੀਤ ਕੰਪਨੀ ਵੱਲੋਂ ਚਰਚਿਤ ਗੀਤਕਾਰ ਰਾਜ ਕਾਕੜੇ ਦੀ ਪੇਸ਼ਕਸ਼ ਰਿਲੀਜ਼ ਹੋਈ ਰਣਵਿਜੇ ਦੀ ਇਸ ਟੇਪ ਦਾ ਸੰਗੀਤ ਉੱਘੀ ਸੰਗੀਤ ਨਿਰਦੇਸ਼ਕ ਜੋੜੀ ਅਨੂੰ-ਮਨੂੰ ਨੇ ਤਿਆਰ ਕੀਤਾ ਹੈ। ਟੇਪ ਵਿਚਲੇ ਕੁੱਲ ਅੱਠ ਗੀਤਾਂ ਦੇ ਰਚੇਤਾ ਰਾਜ ਕਾਕੜਾ, ਬਿੰਦਰ ਸਿੰਘ ਬਿੰਦਰ, ਰਾਜ ਰੋਮੀ, ਯਾਦਵਿੰਦਰ ਸਰਾਂ ਅਤੇ ਬਲਜਿੰਦਰ ਸ਼ੇਰਪੁਰ ਹਨ ਅਤੇ ਇਸ ਵਿਚਲੇ ਤਿੰਨ ਗੀਤਾਂਤੋਹਫ਼ੇ’, ‘ਨਖ਼ਰੇਅਤੇਇਸ਼ਕਦੇ ਖ਼ੂਬਸੂਰਤ ਵੀਡੀਓਜ਼ ਪ੍ਰਸਿੱਧ ਵੀਡੀਓ ਨਿਰਦੇਸ਼ਕ ਸੁਮਿਤ ਭਾਰਦਵਾਜ ਦੀ ਨਿਰਦੇਸ਼ਨਾਂ ਹੇਠ ਫ਼ਿਲਮਾਏ ਗਏ ਹਨ। ਇਹਨਾਂ ਵਿੱਚੋਂ ਇੱਕ ਵੀਡੀਓਤੋਹਫ਼ੇਇਸ ਵਕਤ ਵੱਖ-ਵੱਖ ਸੰਗੀਤਕ ਚੈਨਲਾਂ ਉੱਪਰ ਦਰਸ਼ਕਾਂ ਨੂੰ ਨਜ਼ਰੀਂ ਵੀ ਰਿਹਾ ਹੈ।                      
                    ਰਣਵਿਜੇ ਨੇ ਆਪਣੀ ਇਸ ਟੇਪ ਵਿੱਚ ਵੱਖ-ਵੱਖ ਵਰਗ ਦੇ ਸਰੋਤਿਆਂ ਦੀ ਪਸੰਦ ਨੂੰ ਧਿਆਨ ਵਿੱਚ ਰੱਖ ਕੇ ਹਰ ਵੰਨਗੀ ਦੇ ਗੀਤ ਸ਼ਾਮਲ ਕੀਤੇ ਹਨ। ਜਿੱਥੇ ਇਸ ਟੇਪ ਵਿਚਲੇ ਗੀਤ ਨੌਜਵਾਨ ਭਾਵਨਾਵਾਂ ਦੀ ਤਰਜਾਮਨੀ ਕਰਦੇ ਹਨ ਉੱਥੇ ਅਜੋਕੇ ਸਮਾਜ ਦੀ ਸਭ ਤੋਂ ਵੱਡੀ ਲਾਹਣਤਭਰੂਣ ਹੱਤਿਆਉੱਪਰ ਵੀ ਰਾਜ ਕਾਕੜੇ ਦਾ ਲਿਖਿਆ ਗੀਤਧੀ ਅਣਜੰਮੀਉਚੇਚੇ ਤੌਰਤੇ ਟੇਪ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸਦੇ ਬੋਲ ਕੁਝ ਇਸ ਪ੍ਰਕਾਰ ਹਨ-
ਧੀ ਅਣਜੰਮੀ ਸੋਚਦੀ ਆਂ,ਲੇਖਾਂ ਨੂੰ ਬੈਠੀ ਕੋਸਦੀ ਆਂ
ਮੈਂ ਵੀ ਤੇ ਉੱਡਣਾ ਲੋਚਦੀ ਆਂ,ਮੇਰੇ ਵੀ ਕੁਝ ਅਰਮਾਨ
ਵੇ ਲੋਕੋ ਕਿਸ ਮੱਲਿਆ ਮੇਰੇ ਹਿੱਸੇ ਦਾ ਅਸਮਾਨ।
          ਪਾਇਰੇਸੀ ਜਿਹੀਆਂ ਵੱਖ-ਵੱਖ ਤਰਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਸੰਗੀਤਕ ਮੰਡੀ ਵਿੱਚ ਰਣਵਿਜੇ ਦੀ ਇਹ ਟੇਪ ਕੀ ਮਾਅਰਕਾ ਮਾਰਦੀ ਹੈ ਇਹ ਤਾਂ ਵਕਤ ਆਉਣਤੇ ਹੀ ਪਤਾ ਲੱਗੇਗਾ ਪਰ ਸਰੋਤਿਆਂ ਨੂੰ ਇੱਕ ਵਧੀਆ ਐਲਬਮ ਦੇਣ ਲਈ ਰਣਵਿਜੇ ਤੇ ਉਸ ਨਾਲ ਜੁੜੀ ਪੂਰੀ ਟੀਮ ਵਧਾਈ ਦੀ ਹੱਕਦਾਰ ਹੈ।
                                     ਹਰਿੰਦਰ ਸਿੰਘ ਭੁੱਲਰ
                                     ਫ਼ਿਰੋਜ਼ਪੁਰ
                                     ਮੋਬਾਇਲ-94640-08008
                        -ਮੇਲ-harinderbhullar420@yahoo.com

No comments:

Post a Comment