Pages

Sunday, December 19, 2010

ਕਿਵੇਂ ਰਿਹਾ ਸੰਗੀਤਕ ਵਰ੍ਹਾ-2010

                            ਹਰ ਵਰ੍ਹੇ ਦੇ ਅੰਤ ਵਿੱਚ ਉਸ ਵਰ੍ਹੇ ਦੌਰਾਨ ਹਰ ਖੇਤਰ ਵਿੱਚ ਹੋਏ ਚੰਗੇ-ਮੰਦੇ ਕੰਮਾਂ ਦਾ ਲੇਖਾ-ਜੋਖਾ ਕੀਤਾ ਜਾਂਦਾ ਹੈ ਵੈਸੇ ਵੀ ਜੇਕਰ ਦੇਖਿਆ ਜਾਵੇ ਤਾਂ ਇਹ ਪੜਚੋਲ ਕਰਨੀ ਲਾਜ਼ਮੀ ਵੀ ਹੈ ਕਿਉਂਕਿ ਇਸੇ ਪੜਚੋਲ ਤੋਂ ਹੀ ਸਾਨੂੰ ਆਪਣੇ ਕੀਤੇ ਚੰਗੇ-ਬੁਰੇ ਕੰਮਾਂ ਬਾਰੇ ਇਲਮ ਹੁੰਦਾ ਹੈ। ਹਰ ਖੇਤਰ ਦੀ ਤਰਾਂ ਸੰਗੀਤ ਪ੍ਰੇਮੀਆਂ ਨੂੰ ਵੀ ਉਸ ਵਰ੍ਹੇ ਦੇ ਅੰਤ ਵਿੱਚ ਇਹ ਇੰਤਜ਼ਾਰ ਰਹਿੰਦਾ ਹੈ ਕਿ ਉਸ ਵਰ੍ਹੇ ਦੌਰਾਨ ਸੰਗੀਤ ਮੰਡੀ ਦਾ ਕੀ ਹਾਲ ਰਿਹਾ। ਕਿਹੜੀ ਉਹ ਟੇਪ ਹੈ ਜਿਸਨੇ ਵਪਾਰਕ ਪੱਖੋਂ ਸਫ਼ਲਤਾ ਪ੍ਰਾਪਤ ਕੀਤੀ ਅਤੇ ਕਿਸ ਟੇਪ ਨੇ ਅਸਫ਼ਲ ਟੇਪ ਵਜੋਂ ਨਿਰਮਾਤਾ ਦੇ ਪੈਸੇ ਡੋਬੇ। ਪਿਛਲੇ ਕਾਫ਼ੀ ਸਮੇਂ ਤੋਂ ਹਾਲਾਤ ਪੰਜਾਬੀ ਗਾਇਕਾਂ ਅਤੇ ਸੰਗੀਤ ਕੰਪਨੀਆਂ ਲਈ ਸਾਜ਼ਗਾਰ ਨਹੀਂ ਹਨ ਤੇ ਇਸ ਪਿੱਛੇ ਸਿਰਫ਼ ਤੇ ਸਿਰਫ਼ ਇੱਕ ਹੀ ਕਾਰਨ ਪਾਇਰੇਸੀ ਹੈ। ਵੱਖ-ਵੱਖ ਸਾਧਨਾਂ ਦੁਆਰਾ ਵੱਡੇ ਪੱਧਰਤੇ ਧੜੱਲੇ ਨਾਲ ਹੋ ਰਹੀ ਪਾਇਰੇਸੀ ਨੇ ਇਸ ਸਨਅਤ ਨੂੰ ਬੜੀ ਵੱਡੀ ਢਾਹ ਲਾਈ ਹੈ। ਅੱਜ ਅਸੀਂ ਗਾਇਕਾਂ ਦੀ ਗਿਣਤੀ ਅਤੇ ਟੇਪਾਂ ਦੀ ਰਿਲੀਜ਼ਿੰਗ ਪੱਖੋਂ ਤਾਂ ਅਮੀਰ ਹੋ ਗਏ ਹਾਂ ਪਰ ਇਸ ਖੇਤਰਚੋਂ ਆਰਥਿਕ ਲਾਹਾ ਲੈਣ ਦੇ ਮਾਮਲੇ ਵਿੱਚ ਕਿਤੇ ਪੱਛੜ ਗਏ ਹਾਂ। ਇਸ ਮਸਲੇ ਦੇ ਹੱਲ ਲਈ ਕੋਈ ਵੀ ਸਰਕਾਰ ਗੰਭੀਰ ਨਹੀਂ ਹੋਈ ਤੇ ਨਾ ਹੀ ਕਿਸੇ ਸਰਕਾਰ ਨੇ ਪਾਇਰੇਸੀ ਨੂੰ ਨੱਥ ਪਾਉਣ ਲਈ ਕੋਈ ਵਿਸ਼ੇਸ਼ ਯਤਨ ਆਰੰਭਿਆ ਹੈ। ਜੇਕਰ ਹਾਲਾਤ ਇਸੇ ਤਰਾਂ ਰਹੇ ਤਾਂ ਇਸ ਦੇ ਬੜੇ ਗੰਭੀਰ ਸਿੱਟੇ ਨਿਕਲਣਗੇ।
                ਹਰ ਵਰ੍ਹੇ ਦੀ ਤਰਾਂ ਬੀਤੇ ਵਰ੍ਹੇ ਵੀ ਬੜੀ ਵੱਡੀ ਗਿਣਤੀ ਵਿੱਚ ਟੇਪਾਂ ਰਿਲੀਜ਼ ਹੋਈਆਂ, ਜਿੰਨ੍ਹਾਂ ਵਿੱਚੋਂ ਇੱਕਾ-ਦੁੱਕਾ ਨੂੰ ਛੱਡ ਕੇ ਬਾਕੀ ਸਭ ਘਾਟੇ ਦਾ ਹੀ ਸੌਦਾ ਸਾਬਤ ਹੋਈਆਂ। ਕਾਫ਼ੀ ਕੋਸ਼ਿਸ਼ ਕਰ ਕੇ ਮੈਂ ਆਪਣੇ ਵੱਲੋਂ ਵੱਡੀ ਗਿਣਤੀ ਵਿੱਚ ਬੀਤੇ ਵਰ੍ਹੇ ਰਿਲੀਜ਼ ਹੋਈਆਂ ਵਰਨਣਯੋਗ ਲਗਭਗ ਸਭ ਟੇਪਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸਦੇ ਬਾਵਜੂਦ ਵੀ ਸੰਭਵ ਹੈ ਕਿ ਕੁਝ ਇੱਕ ਨਾਮ ਮੇਰੀ ਪਕੜ ਵਿੱਚੋਂ ਰਹਿਣ ਜਾਣ ਉਸ ਲਈ ਪਹਿਲਾਂ ਹੀ ਖਿਮਾ ਦਾ ਜਾਚਕ ਹਾਂ।    
ਸਫ਼ਲ ਟੇਪਾਂ--ਸਾਲ 2010 ਦੀ ਸਭ ਤੋਂ ਸਫ਼ਲ ਟੇਪ ਉੱਘੇ ਗਾਇਕ ਸਤਿੰਦਰ ਸਰਤਾਜ ਦੀਸਰਤਾਜਰਹੀ ਜਿਸਨੇ ਰਿਕਾਰਡ ਵਿੱਕਰੀ ਸਦਕਾ ਨਿਰਮਾਤਾਵਾਂ ਦੀ ਜੇਬ ਭਾਰੀ ਕਰ ਕਰਕੇ ਉਹਨਾਂ ਦੇ ਪੀਲੇ ਪੈਂਦੇ ਜਾ ਰਹੇ ਚਿਹਰੇਤੇ ਰੌਣਕ ਲਿਆਂਦੀ ਤੇ ਇਸੇ ਕੰਪਨੀ ਵੱਲੋਂ ਰਿਲੀਜ਼ ਨੌਜਵਾਨਾਂ ਦੇ ਹਰਮਨਪਿਆਰੇ ਗਾਇਕ ਗਿੱਪੀ ਗਰੇਵਾਲ ਦੀਦੇਸੀ ਰੌਕ ਸਟਾਰਨੇ ਵੀ ਆਪਣਾ ਮੁੱਲ ਮੋੜਨ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਜਿਸ ਵਿਚਲੇ ਸਭ ਗੀਤਾਂ ਨੂੰ ਹੀ ਨੌਜਵਾਨਾਂ ਨੇ ਖੂਬ ਪਸੰਦ ਕੀਤਾ। ੳਸਾਰੂ ਸੇਧ ਵਾਲੇ ਗੀਤਾਂ ਰਾਹੀ ਸਿਹਤਮੰਦ ਮਨੋਰੰਜਨ ਕਰਨ ਵਾਲੇ ਵਾਰਿਸ ਭਰਾਵਾਂ ਵਿੱਚੋਂ ਮਨਮੋਹਨ ਵਾਰਿਸ ਦੀ ਟੇਪਦਿਲਤੇ ਨਾ ਲਾਈਂਨੇ ਇਸ ਟੇਪ ਵਿਚਲੇ ਗੀਤਾਂਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈਅਤੇਧੀਆਂ ਬਚਾਓ, ਰੱੁਖ ਲਗਾਓ ਪਾਣੀ ਦਾ ਸਤਿਕਾਰ ਕਰੋਰਾਹੀਂ ਸਫ਼ਲ ਟੇਪਾਂ ਵਿੱਚ ਆਪਣੀ ਹਾਜ਼ਰੀ ਭਰੀ। ਉਂਝ ਕਹਿਣ ਨੂੰ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਇਹਨਾਂ ਟੇਪਾਂ ਤੋਂ ਇਲਾਵਾ ਹੋਰ ਕੋਈ ਵੀ ਟੇਪ ਸਹੀ ਅਰਥਾਂ ਵਿੱਚ ਕਿਸੇ ਵੀ ਕੰਪਨੀ ਨੂੰ ਆਰਥਿਕ ਲਾਹਾ ਪਹੁੰਚਾਉਣ ਵਿੱਚ ਨਾ-ਕਾਮਯਾਬ ਰਹੀ।                                                              
ਚਰਚਿਤ ਟੇਪਾਂ--ਗਾਇਕ ਹਰਭਜਨ ਮਾਨ ਦੀ ਅਕਤੂਬਰ  ਮਹੀਨੇ ਆਈ ਟੇਪਵਾਰੀ-ਵਾਰੀਇਸ ਵਿਚਲੇ ਗੀਤਾਂਕਾਲ ਜਲੰਧਰ ਤੋਂਅਤੇਤੇਰੀ ਮਾਂ ਦੀ ਬੋਲੀ ਆਂਕਾਰਨ ਚਰਚਾ ਵਿੱਚ ਰਹੀ।  ਗਾਇਕ ਬੱਬੂ ਮਾਨ ਦੀ ਇਸ ਵਰ੍ਹੇ ਕੋਈ ਵੀ ਟੇਪ ਨਹੀਂ ਰਿਲੀਜ਼ ਹੋਈ ਪਰ ਉਹ ਹਿੰਦੀ ਫ਼ਿਲਮਕਰੱੁਕਵਿਚਲੇ ਆਪਣੇ ਗੀਤਛੱਲਾਨਾਲ ਚਰਚਿਤ ਰਿਹਾ। ਇਸੇ ਤਰਾਂ ਹੀ ਗਾਇਕ ਜ਼ੈਜ਼ੀ ਬੀ ਦੀ ਵੀ ਇਸ ਵਰ੍ਹੇ ਕੋਈ ਟੇਪ ਨਹੀਂ ਰਿਲੀਜ਼ ਹੋਈ ਪਰ ਉਸਦਾ ਵੀ ਇੱਕ ਗੀਤਨਾਗਇੱਕ ਮਲਟੀ ਟੇਪਹਾਈਪਰਵਿੱਚ ਹਰ ਜਗ੍ਹਾ ਵੱਜ ਰਿਹਾ ਹੈ ਤੇ ਖੂਬ ਚਰਚਾ ਵਿੱਚ ਹੈ।। ਗਾਇਕ ਸੁਰਜੀਤ ਖਾਨ ਦੀ ਟੇਪਹੈੱਡਲਾਈਨਰਵੀ ਆਪਣੇ ਧੁਮ-ਧੜੱਕੇ ਵਾਲੇ ਗੀਤਾਂ ਦੀ ਬਦੌਲਤ ਹਰ ਹੱਟੀ-ਭੱਠੀਤੇ ਸੁਣਨ ਨੂੰ ਮਿਲੀ। ਗੀਤਕਾਰ ਤੋਂ ਗਾਇਕ ਬਣੇ ਰਾਜ ਕਾਕੜੇ ਦੀ ਪਲੇਠੀ ਟੇਪਪੰਜਾਬੀਓ ਚਿੜੀ ਬਣਨਾ ਕਿ ਬਾਜ਼ਵੀ ਸੱਜਰੇ ਵਿਸ਼ਿਆਂ ਵਾਲੇ ਗੀਤਾਂ ਕਾਰਨ ਚਰਚਾ ਦੇ ਸਿਖਰਤੇ ਰਹੀ। ਸੁਰਜੀਤ ਭੁੱਲਰ ਦੀ ਟੇਪਅੰਬਰਾਂ ਦਾ ਚੰਨ’, ਕੰਠ ਕਲੇਰ ਦੀਅਨਮੋਲ’, ਸ਼ੀਰਾ ਜਸਵੀਰ ਦੀਹਮਸਫ਼ਰ’, ਨਿੱਕੂ ਦੀਖ਼ਾਲਸ’, ਸੁਖਵਿੰਦਰ ਸੁੱਖੀ ਦੀਪਰਖ’, ਸੁਖਸ਼ਿੰਦਰ ਸ਼ਿੰਦਾ ਦੀਜਾਦੂਅਤੇ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੀਫ਼ੈਸ਼ਨਇਸ ਸਾਲ ਦੀਆਂ ਚਰਚਿਤ ਟੇਪਾਂ ਰਹੀਆਂ। ਉਪਰੋਕਤ ਟੇਪਾਂ ਤੋਂ ਇਲਾਵਾ ਕਮਲ ਹੀਰ ਦਾਯੂ-ਟਿਊਬ’ ‘ਤੇ ਪਾਇਆ ਗੀਤਫ਼ੇਸਬੁੱਕਵੀ ਅੱਜਕੱਲ੍ਹ ਖੁਬ ਚਰਚਾ ਵਿੱਚ ਹੈ।                   
ਰਾਜ ਕਾਕੜਾ
ਇਸ ਵਰ੍ਹੇ ਦੇ ਅੰਤ ਵਿੱਚ ਆਈਆਂ ਗੁਲਦਸਤਾ ਰੂਪੀ ਟੇਪਾਂਮਾਹੀਅਤੇਕੰਗਨਾਅਤੇ ਗਾਇਕ ਗੀਤੇ ਜ਼ੈਲਦਾਰ ਦੀ ਟੇਪਕਲੋਜ਼ ਟੂ ਮੀਦੀ ਵੀ ਚੰਗੀ ਮਾਰਕੀਟ ਰਿਪੋਰਟ ਪ੍ਰਾਪਤ ਹੋ ਰਹੀ ਹੈ।     

ਕੁਲਵਿੰਦਰ ਬਿੱਲਾ
ਨਵੇਂ ਗਾਇਕਾਂ ਦੀਆਂ ਸਫ਼ਲ ਟੇਪਾਂ--ਇਸ ਵਰ੍ਹੇ ਵੀ ਕਾਫ਼ੀ ਨਵੇਂ ਗਾਇਕ ਇਸ ਖੇਤਰ ਵਿੱਚ ਕਿਸਮਤ ਅਜ਼ਮਾਈ ਲਈ ਆਏ। ਇਹਨਾਂ ਵਿੱਚੋਂ ਗਾਇਕ ਰਾਜੇ ਬਾਠ ਦੀ ਟੇਪਦਾ ਕਰਾਊਨਇਸ ਵਿਚਲੇ ਗੀਤਚਸਕਾਅਤੇ ਗਾਇਕ ਨਿਸ਼ਾਨ ਭੁੱਲਰ ਦੀ ਟੇਪਦਾ ਫ਼ੋਕ ਸਟਾਰਇਸ ਵਿਚਲੇ ਗੀਤਤੇਰੀ ਫ਼ੋਟੋ ਕਿਉਂ ਨਹੀਂ ਭਗਤ ਸਿੰਹਾਂ ਲਗਦੀ ਨੋਟਾਂਤੇ ਚਰਚਾ ਵਿੱਚ ਰਹੇ। ਇਹਨਾਂ ਤੋਂ ਇਲਾਵਾਯੂ-ਟਿਊਬ’ ’ਤੇ ਇੱਕ ਉੱਭਰਦੇ ਗਾਇਕ ਸ਼ੈਰੀ ਮਾਨ ਵੱਲੋਂ ਪਾਏ ਗੀਤਯਾਰ ਅਨਮੁੱਲੇਨੇ ਹਰ ਪਾਸੇ ਤਹਿਲਕਾ ਮਚਾਇਆ ਤੇ ਇਸ ਇੱਕ ਗੀਤ ਦੀ ਲੋਕਪ੍ਰਿਯਤਾ ਕਾਰਨ ਹੀ ਪੰਜਾਬ ਦੀ ਵੱਡੀ ਸੰਗੀਤ ਕੰਪਨੀਸਪੀਡਨੇ ਇਸ ਗੀਤ ਦੇ ਗਾਇਕ ਸ਼ੈਰੀ ਮਾਨ ਦੀ ਪੂਰੀ ਹੀ ਟੇਪ ਹੁਣਯਾਰ ਅਣਮੁੱਲੇਦੇ ਨਾਂ ਹੇਠ ਰਿਲੀਜ਼ ਕੀਤੀ ਹੈ ਜੋ ਪੂਰੀ ਚਰਚਾ ਵਿੱਚ ਹੈ। ਪ੍ਰਸਿੱਧ ਗੀਤਕਾਰ ਬਚਨ ਬੇਦਿਲ ਬਡਰੁੱਖਾਂ ਵਾਲੇ ਦੀ ਪੇਸ਼ਕਸ਼ ਹੇਠ ਆਇਆ ਗਾਇਕ ਸ਼ਮਸ਼ੇਰ ਚੀਨਾ ਜੋ ਕਿ ਬੀਤੇ ਵਰ੍ਹੇ ਆਪਣੀ ਟੇਪਲਿਮੋਜ਼ਿਨਕਾਰਨ ਚਰਚਾ ਵਿੱਚ ਰਿਹਾ ਸੀ ਇਸ ਵਰ੍ਹੇ ਵੀ ਉਹ ਆਪਣੀ ਨਵੀਂ ਟੇਪਬੰਬੀਹਾ ਬੋਲੇਕਾਰਨ ਚਰਚਾ ਵਿੱਚ ਹੈ। ਇਸ ਟੇਪ ਵਿਚਲਾ ਗੀਤਬੰਬੀਹਾ ਬੋਲੇਆਪਣੀ ਸ਼ਬਦਾਵਲੀ ਕਾਰਨ ਅੱਜ ਹਰ ਵਿਆਹ-ਸ਼ਾਦੀ ਵਿੱਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਵੱਜ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ ਐੱਚ ਡੀ ਕਰ ਰਹੇ ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਕੁਲਵਿੰਦਰ ਬਿੱਲੇ ਦੀ ਆਵਾਜ਼ ਵਿੱਚ ਆਈ ਉਸਦੀ ਪਲੇਠੀ ਟੇਪਕੋਈ ਖਾਸਵੀ ਇਸ ਵਰ੍ਹੇ ਦੀਆਂ ਚਰਚਿਤ ਟੇਪਾਂ ਵਿੱਚੋਂ ਇੱਕ ਰਹੀ। ਇਸ ਟੇਪ ਵਿਚਲੇ ਗੀਤਮੇਰਾ ਕਾਲੇ ਰੰਗ ਦਾ ਯਾਰਅਤੇਮਿੱਤਰਾਂ ਦੀ ਕੋਈ ਵੀ ਨਹੀਂਨੇ ਹਰ ਥਾਂ ਬੱਲੇ-ਬੱਲੇ ਕਰਵਾਈ।     
ਸ਼ਮਸ਼ੇਰ ਚੀਨਾ
ਫ਼ਲਾਪ ਟੇਪਾਂ--ਇਸ ਵਰ੍ਹੇ ਦੀ ਸਭ ਤੋਂ ਫ਼ਲਾਪ ਟੇਪ ਗਾਇਕ ਜਸਬੀਰ ਜੱਸੀ ਦੀਬੈਕ ਵਿਦ ਬੈਂਗਰਹੀ ਜਿਸ ਨੂੰ ਕਿਸੇ ਨੇ ਵੀ ਨਹੀਂ ਪੁੱਛਿਆ। ਕੁਝ ਇਸੇ ਤਰਾਂ ਦਾ ਹੀ ਹਾਲ ਗਾਇਕ ਸਲੀਮ ਦੀ ਟੇਪਜਿੰਦ ਮਾਹੀਦਾ ਰਿਹਾ ਜੋ ਉਮੀਦ ਉਸਦੀ ਟੇਪ ਤੋਂ ਕੀਤੀ ਗਈ ਸੀ ਉਸਤੇ ਉਹ ਜ਼ਰਾ ਜਿੰਨੀ ਵੀ ਖਰੀ ਨਹੀਂ ਉਤਰੀ।ਪੰਮੀ ਬਾਈ ਦੀਪੰਜਾਬੀਆਂ ਦੀ ਬੱਲੇ-ਬੱਲੇਅਤੇ ਭਗਵੰਤ ਮਾਨ ਦੀ ਟੇਪਆਵਾਜ਼ਦੀ ਵੀ ਕਿਧਰੇ ਕੋਈ ਆਵਾਜ਼ ਨਹੀਂ ਨਿਕਲੀ। ਗਾਇਕ ਬਲਜੀਤ ਮਾਲਵਾ ਦੀ ਟੇਪਤਰੱਕੀਆਂਵੀ ਉਸਦੀ ਤਰੱਕੀ ਵਿੱਚ ਕੋਈ ਵਾਧਾ ਨਹੀਂ ਕਰ ਸਕੀ ਅਤੇ ਗਾਇਕ ਰਵਿੰਦਰ ਗਰੇਵਾਲ ਦੀ ਟੇਪਦਿਨਵੀ ਇਸੇ ਲੜੀ ਵਿੱਚ ਗਿਣੀ ਜਾਣ ਵਾਲੀ ਟੇਪ ਰਹੀ।  

ਡਾਕਟਰ ਮਮਤਾ ਜੋਸ਼ੀ
         ਔਰਤ ਗਾਇਕਾਵਾਂ-- ਵਿੱਚ ਇਹ ਵਰ੍ਹਾ ਚਰਚਿਤ ਗਾਇਕਾ ਮਿਸ ਪੂਜਾ ਲਈ ਸਭ ਤੋਂ ਵੱਡਾਮਿੱਸਸਾਬਿਤ ਹੋਇਆ। ਬੀਤੇ ਵਰ੍ਹੇ ਉਸਦੀ ਜਿੰਨ੍ਹੀ ਚੜ੍ਹਾਈ ਸੀ ਇਸ ਵਰ੍ਹੇ ਦੇ ਅੰਤ ਤੱਕ ਉਹ ਇੱਕ ਦਮ ਆਤਿਸ਼ਬਾਜ਼ੀ ਨਾਲੋਂ ਵੀ ਕਿਤੇ ਵਧੇਰੇ ਤੇਜ਼ੀ ਨਾਲ ਥੱਲੇ ਨੂੰ ਆਈ, ਜਿੱਥੇ ਇਸ ਵਰ੍ਹੇ ਉਸਦੀਆਂ ਰਿਲੀਜ਼ ਹੋਈਆਂ ਦੋ ਪੰਜਾਬੀ ਫ਼ਿਲਮਾਂਪੰਜਾਬਣਅਤੇਚੰਨਾਂ ਸੱਚੀਂ ਮੁੱਚੀਂਨੂੰ ਕਿਸੇ ਨੇ ਵੀ ਨਹੀਂ ਪੁੱਛਿਆ ਉਥੇ ਗਾਇਕੀ ਦੇ ਖੇਤਰ ਵਿੱਚ ਵੀ ਉਸ ਨਾਲ ਟੇਪ ਕਰਵਾਉਣ ਵਾਲੇ ਗਾਇਕਾਂ ਨੂੰ ਹੁਣ ਬੈਟਰੀ ਮਾਰ-ਮਾਰ ਕੇ ਲੱਭਣਾ ਪੈ ਰਿਹਾ ਹੈ। ਇਸ ਸਾਲ ਦੇ ਖ਼ਤਮ ਹੁੰਦਿਆਂ-ਹੁੰਦਿਆਂ ਉਸ ਦੀ ਪਹਿਲਾਂ ਵਾਲੀ ਸਾਰੀ ਲੋਕਪ੍ਰਿਯਤਾ ਖ਼ਤਮ ਹੋ ਚੁੱਕੀ ਹੈ ਤੇ ਹਾਲਾਤ ਤਾਂ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ਜਿੰਨ੍ਹਾਂ ਗਾਇਕਾਂ ਨੇ ਪਹਿਲਾਂ ਉਸ ਨਾਲ ਟੇਪ ਰਿਕਾਰਡ ਕਰਵਾਉਣ ਲਈ ਐਡਵਾਂਸ ਪੈਸੇ ਦਿੱਤੇ ਸਨ ਉਹ ਹੁਣ ਆਪਣੇ ਐਡਵਾਂਸ ਮੁੜਵਾਉਣ ਲਈ ਕਾਹਲੇ ਹਨ। ਕਾਫ਼ੀ ਅਰਸੇ ਬਾਅਦ ਗਾਇਕਾ ਡੌਲੀ ਸਿੰਘ ਦੀ ਰਿਲੀਜ਼ ਹੋਈ ਟੇਪਡਰੀਮਵੀ ਉਸਦੇ ਸੁਪਨੇ ਪੂਰੇ ਨਾ ਕਰ ਸਕੀ ਤੇ ਇਸ ਸਾਲ ਦੇ ਅਖੀਰਲੇ ਮਹੀਨਿਆਂ ਵਿੱਚ ਗਾਇਕਾ ਜਸਵਿੰਦਰ ਬਰਾੜ ਦੀ ਟੇਪਪਿਆਰਅਤੇ ਦੀਪਕ ਢਿੱਲੋਂ ਦੀਬੇਪਰਵਾਹਰਿਲੀਜ਼ ਹੋਈਆਂ ਜਿੰਨ੍ਹਾਂ ਦੀ ਮਾਰਕੀਟ ਰਿਪੋਰਟ ਵੀ ਕੋਈ ਖਾਸ ਵਧੀਆ ਨਹੀਂ ਹੈ। ਇਸ ਵਰ੍ਹੇ ਗਾਇਕ ਸਤਿੰਦਰ ਸਰਤਾਜ ਦੀ ਤਰ੍ਹਾਂ ਸੂਫ਼ੀ ਗਾਇਕੀ ਦੇ ਖੇਤਰ ਵਿੱਚ ਇੱਕ ਹੋਰ ਗਾਇਕਾ ਮਮਤਾ ਜੋਸ਼ੀ ਨੇ ਸਫ਼ਲਤਾ ਪੂਰਵਕ ਪੈਰ ਧਰਿਆ। ਕੈਨੇਡਾ ਵਿੱਚ ਸ਼ੋਅਜ਼ ਕਰਨ ਤੋਂ ਇਲਾਵਾ ਪੰਜਾਬ ਵੀ ਕਈ ਜਗ੍ਹਾ ਉਸਦੇ ਸ਼ੋਅਜ਼ ਹੋ ਰਹੇ ਹਨ।  

ਜਿੰਨ੍ਹਾਂ ਗਾਇਕਾਂ ਦੀ ਕੋਈ ਟੇਪ ਨਹੀਂ ਆਈ--ਉਪਰੋਕਤ ਗਾਇਕਾਂ ਤੋਂ ਇਲਾਵਾ ਇਸ ਵਰ੍ਹੇ ਗਾਇਕ ਗੁਰਦਾਸ ਮਾਨ, ਅਮਰਿੰਦਰ ਗਿੱਲ, ਸਰਬਜੀਤ ਚੀਮਾ, ਹਰਜੀਤ ਹਰਮਨ, ਕਮਲ ਹੀਰ, ਬਲਕਾਰ ਸਿੱਧੂ, ਸਰਬਜੀਤ ਬੁੱਗਾ, ਰਾਜ ਬਰਾੜ, ਨਛੱਤਰ ਗਿੱਲ, ਦੇਬੀ ਮਖ਼ਸੂਸਪੁਰੀ, ਦਿਲਜੀਤ, ਪ੍ਰੀਤ ਹਰਪਾਲ, ਮਲਕੀਤ ਸਿੰਘ, ਹਰਿੰਦਰ ਸੰਧੂ, ਗੁਰਵਿੰਦਰ ਬਰਾੜ, ਗੁਰਕ੍ਰਿਪਾਲ ਸੂਰਾਪੁਰੀ, ਜੀਤ ਜਗਜੀਤ ਆਦਿ ਦੀ ਕੋਈ ਵੀ ਟੇਪ ਨਾ ਰਿਲੀਜ਼ ਹੋਣ ਕਾਰਨ ਉਹਨਾਂ ਦੇ ਪ੍ਰਸੰਸਕਾਂ ਨੂੰ ਨਿਰਾਸ਼ਤਾ ਹੋਈ
           ਇਸ ਸਾਲ ਦੋਗਾਣਾ ਗਾਇਕੀ ਦਾ ਗ੍ਰਾਫ਼ ਵੀ ਨੀਵਾਂ ਰਿਹਾ ਅਤੇ ਕਾਫ਼ੀ ਗਾਇਕਾਂ ਨੇ ਦੋਗਾਣਾ ਗਾਇਕੀ ਨੂੰ ਛੱਡ ਕੇ ਸੋਲੋ ਗਾਇਕੀ ਵੱਲ ਫਿਰ ਤੋਂ ਮੁਹਾਰਾਂ ਮੋੜ ਲਈਆਂ। ਸਾਲ 2009 ਵਿੱਚਲਾਈਵਦਾ ਜੋ ਚਲਨ ਚੱਲਿਆ ਸੀ ਉਹ ਇਸ ਵਰ੍ਹੇ ਨਿਘਾਰ ਵੱਲ ਰਿਹਾ। ਸਫ਼ਲਤਾ ਦੀ ਗਾਰੰਟੀ ਮੰਨੇ ਜਾਣ ਵਾਲੇ ਸੰਗੀਤਕਾਰ ਹਨੀ ਸਿੰਘ ਦਾ ਜਾਦੂ ਵੀ ਸਾਲ ਦੇ ਅੰਤ ਤੱਕ ਆਉਂਦੇ ਆਉਂਦੇ ਫ਼ਿੱਕਾ ਹੋ ਗਿਆ ਅਤੇ ਓਧਰ ਸੰਗੀਤਕਾਰ ਅਮਨ ਹੇਅਰ ਇਸ ਵਰ੍ਹੇ ਦੇ ਚਰਚਿਤ ਅਤੇ ਸਫ਼ਲਤਮ ਸੰਗੀਤਕਾਰ ਵਜੋਂ ਸਾਹਮਣੇ ਆਇਆ।
                                      ਹਰਿੰਦਰ ਭੁੱਲਰ
                                      ਫ਼ਿਰੋਜ਼ਪੁਰ
                                      ਮੋਬਾਇਲ-94640-08008
                        -ਮੇਲ-harinderbhullar420@yahoo.com

1 comment:

  1. This is very ture and very informative.. Bahut wadhiya likhya bhaa ji.. :)

    ReplyDelete