Pages

Thursday, January 13, 2011

ਮੈਂ ਕਰਜ਼ਦਾਰ ਹਾਂ

ਨਹੀਂ ਕਰਜ਼ ਮੈਂ ਮਾਂ ਦਾ ਲਾਹ ਸਕਦਾ ਮੈਨੂੰ ਜਿਸ ਇਹ ਜੱਗ ਦਿਖਾਇਆ …….
ਬਾਬਲ ਦੇ ਪੀਵਾਂ ਪੈਰ ਮੈਂ ਧੋ -ਧੋ ਮੈਨੂੰ ਤੁਰਨਾ ਜਿਸ ਸਿਖਾਇਆ …….,
ਨਹੀਂ ਦੇਣ ਕਦੇ ਵੀ ਸਕਦਾ ਉਹਨਾਂ ਗੁਰੂਆਂ ਤੇ ਉਸਤਾਦਾਂ ਦਾ
ਜਿਹਨਾਂ ਪਾਠ ਪੜਾ ਕੇ ਅਕਲਾਂ ਦੇ ਕੇ ਮੈਨੂੰ ਏਥੇ ਤੱਕ ਪੁਚਾਇਆ ……..,
ਚੰਗੇ ਮਾੜੇ ਦੀ ਮੱਤ ਦਿੱਤੀ ਮੈਨੂੰ ਭੈਣਾਂ ਅਤੇ ਭਰਾਵਾਂ
ਇਹਨਾਂ ਦਾ ਵੀ ਕਰਜਦਾਰ ਹਾਂ ਜਿਹਨਾਂ ਆਪਣਾ ਫਰਜ਼ ਨਿਭਾਇਆ …….,
ਖੁਸ਼ੀਆਂ ਵੇਲੇ ਨਾਲ ਰਹੇ ਜੋ ਭੀੜ ਪਈ ‘ਤੇ ਵੱਖ ਜੋ ਹੋਏ
ਕਰਾਂ ਮੈਂ ਸੱਜਦਾ ਓਹਨਾਂ ਨੂੰ ਵੀ ਜਿਹੜੇ ਯਾਰਾਂ ਰੰਗ ਦਿਖਾਇਆ ……..,
ਜਿਸ ਧਰਤੀ ਤੇ ਜਨਮ ਲਿਆ ਮੈਂ ਓਹਦਾ ਭਾਰ ਰਹੂ ਮੇਰੇ ਸਿਰ 'ਤੇ
ਪਾਣੀ ਪੀ ਕੇ ਅੰਨ ਮੈਂ ਖਾ ਕੇ ਮੈਂ ਅਪਣਾ ਆਪ ਸਜਾਇਆ ........,
ਮਾਂ ਬੋਲੀ ਪੰਜਾਬੀ ਦਾ ਵੀ ਨਹੀਂ ਕਰਜ਼ ਕਦੇ ਲਾਹ ਸਕਦਾ
ਜਿਸ ਨੂੰ ਬੋਲ ਕੇ ਲਿਖ ਕੇ ਪੜ ਕੇ ਮੈਂ ਅਪਣਾ ਮਾਣ ਵਧਾਇਆ .........,
ਕਰਾਂ ਸ਼ੁਕਰਾਨਾਂ ਲੱਖ ਵਾਰੀ ਉਸਦਾ ਜੇਨੇ ਦੁਨੀਆਂ ਕੁੱਲ ਬਣਾਈ
ਕੱਢ ਚੋਰਾਸੀ ਦੇ ਚੱਕਰਾਂ 'ਚੋ ਮੈਨੂੰ ਮਨੁੱਖੀ ਜਾਮੇ ਵਿੱਚ ਸਜਾਇਆ .........,
ਸਤਿਕਾਰ ਨਾਲ ਸਿਰ ਝੁਕਦਾ ਰਹੇ ਸਦਾ ਗੁਰੂਆਂ ਦੀ ਬਾਣੀ ਅੱਗੇ
ਜਿਸ ਨੂੰ ਸੁਣ ਕੇ ਗੁਰੂਆਂ ਪੜ੍ਹਾ ਕੇ ਮੈਨੂੰ ਸਿਧੇ ਰਾਹੇ ਪਾਇਆ .......,
ਬੜੇ ਮਹਾਨ ਉਹ ਮਾਪੇ  ‘ਜਸਬੀਰਾ ' ਜਿਹਨਾਂ ਕੰਨਿਆ ਦਾਨ ਹੈ ਕੀਤਾ
ਅਹਿਸਾਨ ਮੰਦ ਰਹੂੰ ਉਸਦਾ ਵੀ ਮੈਂ ਮੇਰਾ ਜਿਸ ਨੇ ਘਰ ਵਸਾਇਆ ……,

                           ਜਸਬੀਰ ਦੋਲੀਕੇ (ਨਿਊਜੀਲੈਂਡ ) 021 02387106

No comments:

Post a Comment