Pages

Monday, January 10, 2011

......ਤੇ ਇਸ ਵਾਰ ਮਰਨ ਦੀ ਵਾਰੀ ਸ਼ੈਰੀ ਮਾਨ ਦੀ ਸੀ

       ਇਹ ਪਤਾ ਨਹੀਂ ਕਿਹੜੇ ਘਟੀਆ ਦਿਮਾਗਾਂ ਦੀ ਉਪਜ ਹੈ ਕਿ ਜਦ ਵੀ ਕਿਸੇ ਖੇਤਰ ਖਾਸ ਤੌਰਤੇ ਸੰਗੀਤਕ ਖੇਤਰ ਦੀ ਕੋਈ ਵੀ ਹਸਤੀ ਰਾਤੋ-ਰਾਤ ਸਟਾਰ ਬਣਦੀ ਹੈ ਤਾਂ ਅਗਲੇ ਕੁਝ ਇੱਕ ਦਿਨਾਂ ਵਿੱਚ ਉਸਦੀ ਮੌਤ ਦੀ ਖ਼ਬਰ ਸੁਣਨ ਨੂੰ ਮਿਲਦੀ ਹੈ। ਹੁਣ ਤੱਕ ਅੱਧੇ ਪੰਜਾਬੀ ਗਾਇਕ ਅਜਿਹੇ ਹਨ ਜੋ ਅਜਿਹੀਆਂ ਅਫ਼ਵਾਹੀ ਖ਼ਬਰਾਂ ਵਿੱਚ ਇੱਕ ਜਾਂ ਦੋ ਵਾਰਮਰਚੁੱਕੇ ਹਨ ਪਰ ਉਹ ਅਜੇ ਜਿਉਂਦੇ ਹਨ। ਕਦੇ ਬੱਬੂ ਮਾਨ ਦੇ ਮਰਨ ਦੀ ਖ਼ਬਰ ਆਉਂਦੀ ਹੈ ਤੇ ਕਦੇ ਬਲਕਾਰ ਸਿੱਧੂ ਦੇ ਐਕਸੀਡੈਂਟ ਵਿੱਚ ਚਲਾਣਾ ਕਰਨ ਦੀ ਖ਼ਬਰ ਸਰੋਤਿਆਂ ਨੂੰ ਕਈ ਦਿਨ ਪ੍ਰੇਸ਼ਾਨ ਕਰੀ ਰੱਖਦੀ ਹੈ। ਜ਼ੈਜ਼ੀ ਬੈਂਸ ਤੇ ਅਮਰਿੰਦਰ ਗਿੱਲ ਬਾਰੇ ਵੀ ਅਜਿਹੀਆਂ ਅਫ਼ਵਾਹਾਂ ਫ਼ੈਲ ਚੁੱਕੀਆਂ ਹਨ।
              ਇਸ ਵਾਰ ਇਸੇ ਤਰਾਂ ਅਫ਼ਵਾਹ ਵਿੱਚਮਰਨਦੀ ਵਾਰੀਯਾਰ ਅਣਮੁੱਲੇਗੀਤ ਰਾਹੀਂ ਇਕ ਦਮ ਚਰਚਾ ਦੇ ਸਿਖਰਤੇ ਆਏ ਗਾਇਕ ਸ਼ੈਰੀ ਮਾਨ ਦੀ ਸੀ। ਬੀਤੀ ਅੱਠ ਜਨਵਰੀ ਨੂੰ ਪਤਾ ਨਹੀਂ ਕਿੱਥੋਂ ਇਹ ਖ਼ਬਰ ਹਵਾ ਵਿੱਚ ਤੈਰਨ ਲੱਗੀ ਕਿ ਉਕਤ ਨੌਜਵਾਨ ਗਾਇਕ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਆਮ ਲੋਕਾਂ ਅਤੇ ਇੰਟਰਨੈੱਟਤੇ ਪਬਲਿਕ ਸਾਈਟਾਂਤੇ ਇਹ ਖ਼ਬਰ ਜੰਗਲ ਦੀ ਅੱਗ ਨਾਲੋਂ ਵੀ ਕਿਤੇ ਤੇਜ਼ੀ ਨਾਲ ਇੱਕ ਦਮ ਪੂਰੀ ਦੁਨੀਆਂ ਵਿੱਚ ਫ਼ੈਲ ਗਈ। ਪੂਰੀ ਦੁਨੀਆਂ ਦੇ ਸਰੋਤੇ ਇੱਕ ਦਮ ਸੁੰਨ ਹੋ ਕੇ ਰਹਿ ਗਏ ਕਿ ਐਡੀ ਜਲਦੀ ਐਨੀ ਸ਼ੋਹਰਤ ਹਾਸਲ ਕਰਨ ਵਾਲੇ ਨੌਜਵਾਨ ਨਾਲ ਇਹ ਮੰਦਭਾਗੀ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ। ਦੇਸ਼-ਵਿਦੇਸ਼ ਤੋਂ ਇਸ ਸਬੰਧੀ ਜਾਣਕਾਰੀ ਲੈਣ ਵਾਲਿਆਂ ਨੇ ਵਾਰ-ਵਾਰ ਇਹ ਇੱਕੋ ਹੀ ਸਵਾਲ ਇੱਕ ਦੂਜੇ ਨੂੰ ਪੁੱਛ-ਪੁੱਛ ਕੇ ਇਸ ਗੱਲ ਨੂੰ ਹੋਰ ਅੱਗੇ ਵਧਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਜਦ ਇਹ ਖ਼ਬਰ ਮੇਰੇ ਕੰਨੀਂ ਪਈ ਤਾਂ ਮੇਰਾ ਇਸ ਤਰਾਂ ਦੀਆਂ ਘਟਨਾਵਾਂ ਨਾਲ ਪਹਿਲਾਂ ਹੀ ਵਾਸਤਾ ਪਿਆ ਹੋਣ ਕਾਰਨ ਇਹ ਮੈਨੂੰ ਇਹ ਪਹਿਲੀਆਂ ਅਫ਼ਵਾਹਾਂ ਵਾਂਗ ਹੀ ਲੱਗੀ ਪਰ ਫਿਰ ਵੀ ਮੈਂ ਇਸ ਸਬੰਧੀਸੱਚਜਾਣਨ ਲਈ ਸ਼ੈਰੀ ਨਾਲ ਹੀ ਗੱਲ ਕਰਨੀ ਬਿਹਤਰ ਸਮਝੀ। ਓਧਰ ਉਸਦੇ ਫ਼ੋਨਤੇ ਉਸਦੇ ਬੇਹੱਦ ਨਜ਼ਦੀਕੀ ਸਾਥੀ ਸੰਗੀਤਕਾਰ ਐਂਡਰਿਊ ਨੇ ਦੱਸਿਆ ਕਿ ਉਹ ਖ਼ੁਦ ਇਸ ਗੱਲ ਨੂੰ ਲੈ ਕੇ ਬੜੇ ਪਰੇਸ਼ਾਨ ਹਨ ਕਿ ਕਿਉਂ ਇਹ ਖ਼ਬਰ ਲੋਕਾਂ ਵਿੱਚ ਫ਼ੈਲ ਗਈ ਜਾਂ ਕਿਸ ਨੇ ਫ਼ੈਲਾਈ ਹੈ ਕਿਉਂਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਸ਼ੈਰੀ ਤਾਂ ਚੜ੍ਹਦੀ ਕਲਾ ਵਿੱਚ ਹੈ। ਐਂਡਰਿਊ ਦੇ ਇਸ ਜਵਾਬ ਨੇ ਇਸ ਖ਼ਬਰ ਸਬੰਧੀ ਪਹਿਲਾਂ ਤੋਂ ਹੀ ਮੇਰੇ ਮਨ ਵਿੱਚ ਆਏ ਖਿਆਲ ਦੀ ਪ੍ਰੋੜਤਾ ਕੀਤੀ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਹੀ ਘਟੀਆ ਕਾਰਾ ਹੈ, ਜੋ ਵੀ ਲੋਕ ਇਸ ਤਰਾਂ ਦੀਆਂ ਅਫ਼ਵਾਹਾਂ ਫ਼ੈਲਾਉਂਦੇ ਹਨ ਉਹਨਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਤਾਂ ਜੋ ਇਸ ਤਰਾਂ ਦੇ ਹੋਰ ਅਨਸਰਾਂ ਨੂੰ ਕੰਨ ਹੋ ਜਾਣ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਜਦ ਇਸ ਤਰਾਂ ਦੀ ਕੋਈ ਵੀ ਗੱਲ ਉਹਨਾਂ ਨੂੰ ਸੁਣਨ ਨੂੰ ਮਿਲਦੀ ਹੈ ਤਾਂ ਉਹ ਬਜਾਏ ਇਸ ਨੂੰ ਹੋਰਨਾਂ ਵਿੱਚਵੰਡਣਦੇ ਇਸ ਸਬੰਧੀ ਸਬੰਧਤ ਬੰਦੇ ਨਾਲ ਗੱਲ ਕਰਕੇ ਇਸ ਤਰਾਂ ਦੀਆਂ ਅਫ਼ਵਾਹਾਂ ਨੂੰ ਖ਼ਤਮ ਕਰਨ। ਸਿਆਣੇ ਕਹਿੰਦੇ ਹਨ ਕਿ ਪਹਿਲਾਂ ਆਪਣਾ ਕੰਨ ਦੇਖੋ ਨਾ ਕਿ ਲੋਕਾਂ ਦੇ ਮਗਰ ਲੱਗ ਕੇ ਕੁੱਤੇ ਪਿੱਛੇ ਭੱਜੋ।
                    ਇਸ ਤਰਾਂ ਦੀਆਂ ਘਟਨਾਵਾਂ ਬਾਰੇ ਕੁਝ ਇੱਕ ਲੋਕਾਂ ਦਾ ਮਤ ਹੈ ਕਿ ਇਸ ਤਰਾਂ ਦੀਆਂ ਅਫ਼ਵਾਹਾਂ ਕਈ ਵਾਰ ਸਬੰਧਤ ਵਿਅਕਤੀ ਦੇ ਨੇੜਲੇ ਵਿਅਕਤੀਆਂ ਵੱਲੋਂ ਉਸ ਵਿਅਕਤੀ ਵਿਸ਼ੇਸ਼ ਨੂੰ ਇਕ ਦਮ ਚਰਚਾ ਵਿੱਚ ਲਿਆਉਣ ਲਈ ਆਪ ਹੀ ਫ਼ੈਲਾਈਆਂ ਜਾਂਦੀਆਂ ਹਨ। ਜੇਕਰ ਕਿਸੇ ਇੱਕ ਘਟਨਾ ਵਿੱਚ ਵਾਕਿਆ ਹੀ ਇਹ ਗੱਲ ਸੱਚ ਹੈ ਤਾਂ ਫਿਰ ਇਹ ਵੀ ਇਕ ਬਹੁਤ ਬੁਰਾ ਰੁਝਾਨ ਹੈ ਜੋ ਸਸਤੀ ਸ਼ੋਹਰਤ ਹਾਸਲ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਸ ਬੰਦੇ ਨੂੰ ਖ਼ੁਦ ਜਾਂ ਉਸਦੇ ਨਜ਼ਦੀਕੀਆਂ ਨੂੰ ਵੀ ਇਸ ਵਰਤਾਰੇ ਤੋਂ ਬਾਜ਼ ਆਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਇਸ ਤਰਾਂ ਦੇਸ਼ੋਸ਼ੇਨਾਲ ਉਹਨਾਂ ਦੇ ਲੱਖਾਂ ਹੀ ਪ੍ਰਸੰਸਕਾਂ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਤੇ ਇਸ ਤਰਾਂ ਵਾਰ-ਵਾਰ ਕਰਨ ਨਾਲ ਹੋ ਸਕਦਾ ਹੈ ਰੱਬ ਨਾ ਕਰੇ ਕਦੇ ਉਹਨਾਂ ਨਾਲ ਵੀ ਉਸ ਆਜੜੀ ਵਾਲੀ ਗੱਲ ਹੋਵੇ।
                           ਹਰਿੰਦਰ ਭੁੱਲਰ
                           ਫ਼ਿਰੋਜ਼ਪੁਰ
                     ਮੋਬਾਇਲ-94640-08008
            -ਮੇਲ-harinderbhullar420@yahoo.com

1 comment:

  1. ਮੈਂ ਵੀ ਇਹ ਖਬਰ ਸੁਣੀ ਸੀ .. ਪਰ ਯਕੀਨ ਨਹੀ ਆਇਆ ਸੀ ..
    ਇਹ ਅਫਵਾਹਾਂ ਹੁੰਦੀਆਂ ਨੇ ਅੱਜ ਪਤਾ ਲੱਗਾ ..!!!
    ਰੱਬ ਸੁਮੱਤ ਬਖਸ਼ੇ ..!!!

    ReplyDelete