Pages

Monday, August 15, 2011

ਇਨਸਾਨੀ ਰਿਸ਼ਤਿਆਂ ਅਤੇ ਜਜ਼ਬਾਤਾਂ ਦੀ ਗੱਲ ਕਰਦੀ ਹੈ-‘ਯਾਰਾ ਓ ਦਿਲਦਾਰਾ’


                  ਫ਼ਿਲਮ ‘ਜੀ ਆਇਆਂ ਨੂੰ’ ਰਾਹੀਂ ਪੰਜਾਬੀ ਫ਼ਿਲਮਾਂ ਦਾ ਮੂੰਹ ਮੁਹਾਂਦਰਾ ਬਦਲਣ ਵਾਲੇ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ ਅਗਲੀ ਪੰਜਾਬੀ ਫ਼ਿਲਮ ‘ਯਾਰਾ ਓ ਦਿਲਦਾਰਾ’ ਆਗਾਮੀ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀ-ਸੀਰੀਜ਼ ਅਤੇ ਸਮੀਪ ਕੰਗ ਪ੍ਰੋਡਕਸ਼ਨਜ਼ ਵੱਲੋਂ ਸਾਂਝੇ ਰੂਪ ’ਚ ਨਿਰਮਤ ਇਸ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ਼ ਚੌਧਰੀ ‘ਹੈਰੀ’ ਦੁਆਰਾ ਕੀਤਾ ਗਿਆ ਹੈ ਤੇ ਇਸ ਵਿੱਚ ਹਰਭਜਨ ਮਾਨ ਤੋਂ ਇਲਾਵਾ ਟਿਊਲਿਪ ਜੋਸ਼ੀ, ਗੁਲਜ਼ਾਰ ਇੰਦਰ ਚਾਹਲ, ਕਬੀਰ ਬੇਦੀ, ਜੋਨਿਤਾ ਡੋਡਾ, ਗੁਰਪ੍ਰੀਤ ਘੁੱਗੀ, ਨੀਨਾ ਚੀਮਾ, ਅਕਸ਼ਿਤਾ ਸ਼ਰਮਾ, ਗੁਰਪ੍ਰੀਤ ਗਰੇਵਾਲ, ਬੀ.ਐੱਨ. ਸ਼ਰਮਾ, ਕੁਲਦੀਪ ਸ਼ਰਮਾ ਅਤੇ ਸਤਿੰਦਰ ਕੌਰ ਨੇ ਭੂਮਿਕਾਵਾਂ ਅਦਾ ਕੀਤੀਆਂ ਹਨ।  
                     ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਸਮੀਪ ਕੰਗ ਦੁਆਰਾ ਲਿਖਿਆ ਗਿਆ ਹੈ ਅਤੇ ਇਸਦੇ ਸੰਵਾਦ ਉੱਘੇ ਸੰਵਾਦ ਲੇਖਕ ਬਲਦੇਵ ਗਿੱਲ ਦੁਆਰਾ ਰਚੇ ਗਏ ਹਨ। ਗੀਤ ਲਿਖਣ ਦਾ ਜ਼ਿੰਮਾ ਬਾਬੂ ਸਿੰਘ ਮਾਨ ਅਤੇ ਕੁਮਾਰ ਨੇ ਸਾਂਭਿਆ ਹੈ ਤੇ ਇਸ ਦੇ ਸੰਗੀਤਕਾਰ ਜੈਦੇਵ ਕੁਮਾਰ ਅਤੇ ਪ੍ਰੀਤਮ ਹਨ। ਫ਼ਿਲਮ ਦੇ ਖ਼ੂਬਸੂਰਤ ਦ੍ਰਿਸ਼ਾਂ ਨੂੰ ਕੈਮਰੇ ਰਾਹੀਂ ਫੜ੍ਹਨ ਦਾ ਕੰਮ ਉੱਘੇ ਕੈਮਰਾਮੈਨ ਰਾਜਾ ਰਤਨਮ ਨੇ ਕੀਤਾ ਹੈ। ਪੂਰੀ ਤਰਾਂ ਪਰਿਵਾਰਕ ਮਨੋਰੰਜਨ ਲਈ ਬਣਾਈ ਗਈ ਇਹ ਫ਼ਿਲਮ ਕਾਮੇਡੀ, ਪਿਆਰ ਅਤੇ ਇਨਸਾਨੀ ਭਾਵਾਨਾਵਾਂ ਦੀ ਗੱਲ ਕਰਦੀ ਹੈ। ਫ਼ਿਲਮ ਦੀ ਕਹਾਣੀ ਲੁਧਿਆਣੇ ਦੇ ਦੋ ਉਦਯੋਗਪਤੀ ਪਰਿਵਾਰਾਂ ਦੁਆਲੇ ਘੁੰਮਦੀ ਹੈ। ਕੁੱਲ ਮਿਲਾ ਕੇ ਇਸ ਫ਼ਿਲਮ ਵਿੱਚ ਉਹ ਸਭ ਕੁਝ ਹੈ ਜੋ ਕਿਸੇ ਮਸਾਲਾ ਫ਼ਿਲਮ ਵਿੱਚ ਹੋਣਾ ਚਾਹੀਦਾ ਹੈ ਜਿਸਨੂੰ ਦੇਖ ਕੇ ਦਰਸ਼ਕ ਨਿਸ਼ਚੇ ਹੀ ਆਪਣੇ ਆਪ ਨੂੰ ਤਰੋ-ਤਾਜ਼ਾ ਮਹਿਸੂਸ ਕਰੇਗਾ।
                             ਹਰਿੰਦਰ ਸਿੰਘ ਭੁੱਲਰ
                             ਫ਼ਿਰੋਜ਼ਪੁਰ
                             ਮੋਬਾਇਲ-94640-08008
                              ਈ-ਮੇਲ--harinderbhullar420@yahoo.com

No comments:

Post a Comment