Pages

Friday, April 22, 2011

ਸੁਰ, ਅਦਾ ਤੇ ਸ਼ਬਦ ਦਾ ਸੁਮੇਲ-ਹੈਪੀ ਅਰਮਾਨ


    
           ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਿੱਤ ਨਵੀਆਂ ਆਵਾਜ਼ਾਂ ਦਾ ਪ੍ਰਵੇਸ਼ ਹੁੰਦਾ ਹੈ। ਇਹਨਾਂ ਵਿੱਚੋਂ ਕੁਝ ਇੱਕ ਆਪਣੀ ਪਹਿਲੀ ਹੀ ਟੇਪ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਸਮਰੱਥ ਹੁੰਦੀਆਂ ਹਨ। ਆਪਣੇ ਵਿਲੱਖਣ ਅੰਦਾਜ਼ ਅਤੇ ਵੱਖਰੀ ਤਰਾਂ ਦੇ ਗੀਤਾਂ ਨਾਲ ਸ਼ਿੰਗਾਰੀ ਐਲਬਮਅਰਮਾਨਰਾਹੀਂ ਅਜਿਹੀ ਹੀ ਇੱਕ ਆਵਾਜ਼ ਹੈਪੀ ਅਰਮਾਨ ਦੇ ਰੂਪ ਵਿੱਚ ਸਰੋਤਿਆਂ ਦੇ ਸਨਮੁਖ ਹੋਈ ਹੈ।
          ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਪੱਧਰੀ ਪਿਤਾ . ਅਜੀਤ ਸਿੰਘ ਤੇ ਮਾਤਾ ਸ੍ਰੀਮਤੀ ਕੁਲਵੰਤ ਕੌਰ ਦੇ ਘਰ ਪੈਦਾ ਹੋਏ ਹੈਪੀ ਨੂੰ ਇਸ ਖੇਤਰ ਵਿੱਚ ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੇ ਸਤਿਕਾਰਯੋਗ ਦਾਦੀ ਜੀ ਸ੍ਰੀਮਤੀ ਗੁਰਦੀਪ ਕੌਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਿੰਨਾਂ ਨੇ ਸਮੇਂ-ਸਮੇਂ ਹੱਲਾਸ਼ੇਰੀ ਦੇ ਕੇ ਉਸਨੂੰ ਇਸ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਆ। ਮੱੁਢਲੀ ਪੜਾਈ ਉਸਨੇ ਸਥਾਨਕ ਦੇਵ ਸਮਾਜ ਮਾਡਲ ਹਾਈ ਸਕੂਲ ਤੇ ਦਸ਼ਮੇਸ਼ ਸੀਨੀਅਰ ਸਕੈਂਡਰੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਉਪਰੰਤ ਉਸਨੇ ਆਰ.ਐਸ.ਡੀ. ਕਾਲਜ ਫ਼ਿਰੋਜ਼ਪੁਰ ਤੋਂ ਬੀ.. ਕੀਤੀ ਦੀ ਪੜਾਈ ਮੁਕੰਮਲ ਕੀਤੀ। ਇਸ ਮਗਰੋਂ ਐਮ.. ਸੰਗੀਤ ਦੀ ਕਰਨ ਤੋਂ ਬਾਅਦ ਅੱਜਕੱਲ ਉਹ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਤੋਂ ਐਮ.. ਪੰਜਾਬੀ ਕਰ ਰਿਹਾ ਹੈ।
          ਸੁਰ, ਅਦਾ, ਤੇ ਸ਼ਬਦ ਦੇ ਸੁਮੇਲ ਹੈਪੀ ਅਰਮਾਨ ਦੀ ਟੇਪਅਰਮਾਨਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਅੱਜ ਵੀ ਅਜਿਹੇ ਸਰੋਤੇ ਹਨ ਜੋ ਚੰਗੀ ਸ਼ਾਇਰੀ ਤੇ ਵਧੀਆ ਅੰਦਾਜ਼ ਨੂੰ ਪਸੰਦ ਕਰਦੇ ਹਨ। ਇਸ ਐਲਬਮ ਸਬੰਧੀ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਉਸਨੂੰ ਖ਼ੁਦ ਯਕੀਨ ਨਹੀ ਸੀ ਕਿ ਸਰੋਤੇ ਉਸਨੂੰ ਏਨਾਂ ਪਿਆਰ ਦੇਣਗੇ।ਬਚਪਨ ਤੋਂ ਹੀ ਸੰਗੀਤ ਦੀ ਚੇਟਕ ਹੋਣ ਕਰ ਕੇ ਉਸਨੇ ਸੰਗੀਤ ਦੇ ਵਿਸ਼ੇ ਦਾ ਬਹੁਤ ਅਧਿਐਨ ਕੀਤਾ ਤੇ ਅੱਜ ਵੀ ਉਹ ਇਸਦੀ ਬਕਾਇਦਾ ਤਾਲੀਮ ਲੈ ਰਿਹਾ ਹੈ। ਸ਼ੁਰੂ ਵਿੱਚ ਉਸਨੇ ਸੰਗੀਤ ਦੀ ਸਿੱਖਿਆ ਉਸਤਾਦ ਬੂਟਾ ਅਨਮੋਲ ਜੀ ਕੋਲੋਂ ਲਈ ਤੇ ਉਸ ਤੋਂ ਬਾਅਦ ਕਲਾਸੀਕਲ ਵੋਕਲ ਦੀ ਤਿਆਰੀ ਪ੍ਰੋ. ਹਰਪ੍ਰੀਤ ਸਿੰਘ ਜੀ ਕੋਲ ਕੀਤੀ।
            ਆਪਣੀ ਪਹਿਲੀ ਹੀ ਐਲਬਮਅਰਮਾਨਦੀ ਤਿਆਰੀ ਉਸਨੇ ਬੜੇ ਹੀ ਅਰਮਾਨਾਂ ਨਾਲ ਕੀਤੀ ਹੈ। ਅਜੋਕੇ ਸਮੇਂ ਵਿੱਚ ਗਾਇਕੀ ਦੇ ਨਾਮਤੇ ਪਰੋਸੇ ਜਾ ਰਹੇ ਅਰਥਹੀਣ ਗੀਤਾਂ ਦੀ ਬਜਾਏ ਉਸਨੇ ਆਪਣੀ ਇਸ ਐਲਬਮ ਵਿੱਚ ਲਹਿੰਦੇ ਅਤੇ ਚੜਦੇ ਪੰਜਾਬ ਦੇ ਨਾਮਵਰ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਗਾਉਣ ਦਾ ਹੀਆ ਕੀਤਾ ਹੈ, ਜਿਸਨੂੰ ਕਿ ਚੁਫ਼ੇਰਿਉਂ ਹੀ ਪ੍ਰਸੰਸਾ ਮਿਲੀ ਹੈ। ਟੇਪ ਦੇ ਪਹਿਲੇ ਹੀ ਰੂਹਾਨੀ ਗੀਤਤੂੰ ਹੀ ਤੂੰਰਾਹੀਂ ਉਸਨੇ ਆਪਣੀਆਂ ਯੋਜਨਾਵਾਂ ਤੋਂ ਸਰੋਤਿਆਂ ਨੂੰ ਜਾਣੂੰ ਕਰਵਾ ਦਿੱਤਾ ਹੈ ਕਿ ਉਹ ਇਸ ਖੇਤਰ ਵਿੱਚ ਕੀ ਕਰਨ ਲਈ ਆਇਆ ਹੈ।ਜਿਸਦੇ ਬੋਲ ਕੁਝ ਇਸ ਤਰਾਂ ਹਨ-
ਮੈਂ ਗੂੰਗਾ ਹਾਲੇ ਦੱਸਾਂ ਕੀ?
ਅਜੇ ਦੱਸਣ ਜੋਗੀ ਬਾਤ ਨਹੀਂ,
ਅਜੇ ਝੋਲੀ ਮੇਰੀ ਖਾਲੀ ਹੈ
ਸ਼ੁਰ, ਸ਼ਬਦਾਂ ਦੀ ਸੌਗਾਤ ਨਹੀਂ,
ਪਰ ਮਾਲਿਕ ਦੇ ਘਰ ਘਾਟਾ ਕੀ
ਉਸ ਘਰ ਵਿੱਚ ਕਿਹੜੀ ਦਾਤ ਨਹੀਂ
ਕਿਸ ਜੀਅਤੇ ਉਸ ਦੀ ਮੇਹਰ ਨਹੀਂ,
ਕਿਸ ਬੂਟੇ ਲਈ ਬਰਸਾਤ ਨਹੀ
ਅਜੇ ਸਜਦੇ ਵਿੱਚ ਮੈਂ ਬੈਠਾ ਹਾਂ,
ਸਿਰ ਚੁੱਕਣ ਦੀ ਔਕਾਤ ਨਹੀਂ।

 ਇਸ ਟੇਪ ਵਿੱਚ ਗੀਤਾਂ ਤੋਂ ਇਲਾਵਾ ਉਸਨੇ ਕਾਫ਼ੀ ਸ਼ੇਅਰਾਂ ਨੂੰ ਵੀ ਗਾਇਆ ਹੈ। ਹਰ ਇੱਕ ਸ਼ੇਅਰ ਉਸਦੀ ਉਸਾਰੂ ਸੋਚ ਦੀ ਗਵਾਹੀ ਭਰਦਾ ਹੈ। ਇੱਕ ਸ਼ੇਅਰਸਜਦਾਰਾਹੀਂ ਉਹ ਆਪਣੇ ਨਾਲ ਜੁੜੇ ਹਰ ਸ਼ਖ਼ਸ ਨੂੰ ਉਹ ਇਉਂ ਸਜਦਾ ਕਰਦਾ ਹੈ--
ਪਹਿਲਾ ਸਜਦਾ ਉਸ ਰੱਬ ਨੂੰ,
ਜਿਸ ਦੌਲਤ ਦਿੱਤੀ ਸਾਹਾਂ ਦੀ।
ਦੂਜਾ ਸਜਦਾ ਇਸ ਧਰਤੀ ਨੂੰ,
ਮੈਂ ਧੂੜ ਹਾਂ ਜਿਸਦੇ ਰਾਹਾਂ ਦੀ।
ਤੀਜਾ ਸਜਦਾ ਸਭ ਗੁਰੂਆਂ ਨੂੰ,
ਹਰ ਬਖ਼ਸ਼ਿਸ਼ ਜਿਨਾਂ ਮਲਾਹਾਂ ਦੀ।
ਚੌਥਾ ਸਜਦਾ ਹੈ ਮੇਰੇ ਮਾਪਿਆਂ ਨੂੰ,
ਜਿਨਾਂ ਮਾਫ਼ੀ ਦਿੱਤੀ ਗੁਨਾਹਾਂ ਦੀ।
ਪੰਜਵਾਂ ਸਜਦਾਗੁਰਤੇਜਉਹਨਾਂ ਯਾਰਾਂ ਨੂੰ,
ਗਲਵੱਕੜੀ ਨਿੱਘੀਆਂ ਬਾਹਾਂ ਦੀ।
           ਰੂਹਾਨੀਅਤ ਦੀ ਗੱਲ ਕਰਦੇ ਕੁਝ ਗੀਤਾਂ ਤੋਂ ਇਲਾਵਾ ਉਸਨੇ ਆਪਣੇ ਗੀਤਾਂ ਵਿੱਚ ਨੌਜਵਾਨ ਪੀੜ੍ਹੀ ਦਾ ਵੀ ਖਿਆਲ ਰੱਖਿਆ ਹੈ,ਜਿਸ ਦਾ ਛੋਟਾ ਜਿਹਾ ਨਮੂਨਾ ਪੇਸ਼ ਹੈ-
ਸੁਰਮੇ ਵਾਲੀ ਅੱਖ ਸੀ ਜੀਹਦੀ ਦਿਲਤੇ ਜਾਦੂ ਪਾਉਂਦੀ
ਜਦੋਂ ਉਹ ਘਰਵਾਲੀ ਬਣਗੀ ਅੱਖਾਂ ਕੱਢ ਡਰਾਉਂਦੀ
ਕਦੇ ਬਿਊਟੀ ਪਾਰਲਰ ਕਦੇ ਸਿਨਮੇ ,
ਪੱਟ ਲਿਆ ਰਾਹਦਾਰੀ ਨੇ
ਮੁੰਡਾ ਹੁੰਦਾ ਸੀ ਚੱਕੀ ਦੇ ਪੁੜ ਵਰਗਾ,
ਦੱਬ ਲਿਆ ਕਬੀਲਦਾਰੀ ਨੇ
          ਟੇਪ ਵਿਚਲੇ ਗੀਤਕਾਰ ਗੁਰਨਾਮ ਸਿੱਧੂ ਦੇ ਲਿਖੇ ਗੀਤਬਚਪਨਰਾਹੀਂ ਉਹ ਬਚਪਨ ਦੀ ਯਾਦ ਇਉਂ ਤਾਜ਼ਾ ਕਰਦਾ ਹੈ-
ਕਾਗਜ਼ ਦੀਆਂ ਬੇੜੀਆਂ ਤੇ ਪਾਣੀ ਦਾ ਕਿਨਾਰਾ ਸੀ,
ਖੇਡਣ ਦੀਆਂ ਉਮਰਾਂ ਸਨ, ਦਿਲ ਵੀ ਆਵਾਰਾ ਸੀ।
ਕੱਚਾ ਜਿਹਾ ਘਰ,ਬੂਹੇ ਤੇ ਡਿਓੜੀ,ਬਲਦਾਂ ਦੀ ਜੋੜੀ ਸੀ,
ਕਿੱਲਾ ਕੁ ਕਣਕ ਵਿੱਚ ਹੁੰਦਾ ਟੱਬਰ ਦਾ ਗੁਜ਼ਾਰਾ ਸੀ।
ਚਾਟੀ ਵਾਲੀ ਲੱਸੀ, ਕੁੱਜੇ ਵਿੱਚੋਂ ਦਹੀਂ, ਤੌੜੀ ਵਾਲਾ ਸਾਗ,
ਕਾੜਨੀਂ ਦਾ ਦੁੱਧ ਪੀਣਾ, ਗਰਮ ਬੇਬੇ ਜੀ ਦਾ ਹਾਰਾ ਸੀ
           ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਆਪਣੇ ਦੇਸ ਅਤੇ ਆਪਣਿਆਂ ਤੋਂ ਦੂਰ ਬੈਠੇ ਪ੍ਦੇਸੀਆਂ ਦੇ ਦੁੱਖ ਨੂੰ ਵੀ ਉਸਨੇ ਆਪਣੀ ਇਸ ਟੇਪ ਵਿੱਚ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਇਸ ਦੀਆਂ ਸਤਰਾਂ ਕੁਝ ਇਸ ਤਰਾਂ ਹਨ-
ਜਿਹੜੇ ਪ੍ਦੇਸੀ ਵੱਸਦੇ ਉਹ ਤਾਂ ਉਪਰੋਂ ਹੀ ਹੱਸਦੇ,
ਸੀਨੇ ਵਿੱਚ ਦਰਦ ਲੁਕਾਉਂਦੇ, ਚੀਸ ਤਾ ਪੈਂਦੀਂ ,
ਪਾਣੀ ਨੂੰ ਪੱਤਣਾਂ ਦੀ, ਪਰਦੇਸੀ ਨੂੰ ਵਤਨਾਂ ਦੀ ਤਾਂਘ ਤਾਂ ਰਹਿੰਦੀ
         ਟੇਪ ਵਿਚਲੇ ਗੀਤ ਅਤੇ ਸ਼ੇਅਰ ਪ੍ਰੋ ਗੁਰਤੇਜ ਕੋਹਾਰ ਵਾਲਾ, ਪ੍ਰੋ ਜਸਪਾਲ ਘਈ, ਸੁਖਵਿੰਦਰ ਅੰਮਿ੍ਰਤ, ਗੁਰਨਾਮ ਸਿੱਧੂ, ਅਨਿਲ ਆਦਮ, ਜੀਤ ਸਿੱਧੂ, ਜਸਵਿੰਦਰ ਸੰਧੂ, ਸੁਨੀਲ ਚੰਦਿਆਣਵੀਂ, ਹੈਪੀ ਅਰਮਾਨ ਤੇ ਇੰਦਰਜੀਤ ਪੁਰੇਵਾਲ ਜਿਹੇ ਨਾਮਵਰ ਸ਼ਾਇਰਾਂ ਦੀ ਉਪਜ ਹਨ ਜਿੰਨਾਂ ਨੂੰ ਉੱਘੇ ਸੰਗੀਤਕਾਰ ਕੁਲਵਿੰਦਰ ਕੰਵਲ ਅਤੇ ਦਵਿੰਦਰ ਸੰਧੂ ਨੇ ਸੰਗੀਤਕ ਰੰਗ ਨਾਲ ਰੰਗਿਆ ਹੈ।
                ਸੰਗੀਤ ਦੇ ਨਾਲ ਨਾਲ ਹੈਪੀ ਨੂੰ ਚੰਗੀਆਂ ਕਿਤਾਬਾਂ ਪੜਨ, ਗੀਤ ਲਿਖਣ ਤੇ ਚਿੱਤਰਕਾਰੀ ਦਾ ਵੀ ਸ਼ੌਂਕ ਹੈ। ਇਸ ਤੋਂ ਇਲਾਵਾ ਉਹ ਰਾਸ਼ਟਰੀ ਖੇਡ ਹਾਕੀ ਦਾ ਵੀ ਬਹੁਤ ਵਧੀਆ ਖਿਡਾਰੀ ਹੈ ਤੇ ਦੋ ਵਾਰ ਰਾਸ਼ਟਰੀ ਪੱਧਰ ਤੱਕ ਹਾਕੀ ਖੇਡ ਕੇ ਆਇਆ ਹੈ। ਆਪਣੀਆਂ ਇਹਨਾਂ ਸਾਰੀਆਂ ਪ੍ਰਾਪਤੀਆਂ ਲਈ ਉਹ ਆਪਣੇ ਮਾਰਗ ਦਰਸ਼ਕ ਪ੍ਰੋ. ਗੁਰਤੇਜ ਕੋਹਾਰ ਵਾਲਾ ਅਤੇ ਗੁਰਨਾਮ ਸਿੱਧੂ ਦਾ ਧੰਨਵਾਦੀ ਹੈ ਜਿੰਨਾਂ ਦੀ ਯੋਗ ਅਗਵਾਈ ਕਾਰਨ ਉਹ ਇਹਨਾਂ ਪ੍ਰਾਪਤੀਆਂ ਦੇ ਸਮਰੱਥ ਹੋਇਆ ਹੈ।                                                     
                                 ਹਰਿੰਦਰ ਸਿੰਘ ਭੁੱਲਰ
                                 ਫ਼ਿਰੋਜ਼ਪੁਰ
                                 ਮੋਬਾਇਲ-94640-08008
                     -ਮੇਲ-harinderbhullar420@yahoo.com

No comments:

Post a Comment