Pages

Monday, September 6, 2010

ਡੀ..ਵੀ. ਕਾਲਜ ਵਿਖੇ ਫ਼ਿਲਮ ਦੀ ਟੀਮ

ਦੇਵ ਸਮਾਜ ਕਾਲਜ ਵਿਖੇ ਗੀਤ ਸੁਣਾਉਂਦਾ ਹੋਇਆ ਅਮਰਿੰਦਰ ਗਿੱਲ

        ਫ਼ਿਲਮ 'ਇੱਕ ਕੁੜੀ ਪੰਜਾਬ ਦੀ' ਦੀ ਟੀਮ ਪਹੁੰਚੀ ਫ਼ਿਰੋਜ਼ਪੁਰ
      ਪੰਜਾਬੀ ਫ਼ਿਲਮਾਂ ਵਿੱਚ ਨਵੀਂ ਰੂਹ ਫੂਕਣ ਵਾਲੇ ਨਿਰਦੇਸ਼ਕ ਮਨਮੋਹਨ ਸਿੰਘ ਦੁਆਰਾ ਨਿਰਦੇਸ਼ਤ ਪੰਜਾਬੀ ਫ਼ਿਲਮ 'ਇੱਕ ਕੁੜੀ ਪੰਜਾਬ ਦੀ' ਜੋ ਕਿ ਆਗਾਮੀ 17 ਸਤੰਬਰ ਨੂੰ ਇੱਕੋ ਵੇਲੇ ਪੂਰੀ ਦੁਨੀਆਂ ' ਰਿਲੀਜ਼ ਹੋਣ ਜਾ ਰਹੀ ਦੀ ਟੀਮ ਅੱਜ ਇਸ ਫ਼ਿਲਮ ਦੀ ਜਾਣਕਾਰੀ ਦੇਣ ਲਈ ਸਥਾਨਕ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਸ਼ਹਿਰ ਅਤੇ ਡੀ..ਵੀ ਕਾਲਜ ਫ਼ਿਰੋਜ਼ਪੁਰ ਛਾਉਣੀ ਵਿਖੇ ਪਹੁੰਚੀ।
                   
ਉਕਤ ਦੋਨਾਂ ਕਾਲਜਾਂ ਦੇ ਪ੍ਰਿੰਸੀਪਲ ਕ੍ਰਮਵਾਰ ਡਾ. ਮਧੂ ਪਰਾਸ਼ਰ ਅਤੇ ਡਾ. ਪੁਸ਼ਪਿੰਦਰ ਵਾਲੀਆ ਤੇ ਅਧਿਆਪਕਾਂ ਨੇ ਸਾਰੀ ਟੀਮ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਹਨਾਂ ਕਾਲਜਾਂ ਵਿੱਚ ਵਿਦਿਆਰਥਣਾਂ ਨਾਲ ਖਚਾ-ਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਫ਼ਿਲਮ ਦੀ ਸਮੁੱਚੀ ਟੀਮ ਨੇ ਸਭਨਾਂ ਨੂੰ ਇਹ ਫ਼ਿਲ਼ਮ ਵੇਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਕੁੜੀਆਂ ਦੇ ਹੱਕਾਂ ਅਤੇ ਉਹਨਾਂ ਦੀ ਸਮਾਜਿਕ ਬਰਾਬਰੀ ਦੀ ਬਾਤ ਪਾਉਂਦੀ ਹੈ ਸੋ ਇਸ ਕਰਕੇ ਹਰੇਕ ਕੁੜੀ ਨੂੰ ਇਹ ਫ਼ਿਲਮ ਜ਼ਰੂਰ ਹੀ ਦੇਖਣੀ ਚਾਹੀਦੀ ਹੈ। 
                         
ਇਸ ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਇਸ ਫ਼ਿਲਮ ਵਿਚਲੇ ਇੱਕ ਅਦਾਕਾਰ ਹਰਿੰਦਰ ਭੁੱਲਰ ਨੇ ਇਸ ਫ਼ਿਲਮ ਦੀ ਟੀਮ ਦੀ ਵਿਦਿਆਰਥਣਾਂ ਨਾਲ ਜਾਣ-ਪਹਿਚਾਣ ਕਰਵਾਈ। ਉਕਤ ਕਾਲਜਾਂ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਇਸ ਫ਼ਿਲਮ ਦੇ ਨਾਇਕ ਅਮਰਿੰਦਰ ਗਿੱਲ ਨੇ ਕਿਹਾ ਕਿ ਉਹਨਾਂ ਨੂੰ ਇਹ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਇਸ ਵਾਰ . ਮਨਮੋਹਨ ਸਿੰਘ ਜੀ ਨੇ ਉਚੇਚੇ ਤੌਰ 'ਤੇ ਇਹ ਫ਼ਿਲਮ ਕੁੜੀਆਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨ ਲਈ ਹੀ ਬਣਾਈ ਹੈ ਅਤੇ ਇਹ ਉਸਦੀ ਖ਼ੁਸ਼ਕਿਸਮਤੀ ਹੈ ਕਿ ਸਮਾਜ ਨੂੰ ਉਸਾਰੂ ਸੇਧ ਦੇਣ ਵਾਲੀ ਇਸ ਫ਼ਿਲਮ ਦੇ ਨਾਇਕ ਵਜੋਂ ਮਨਮੋਹਨ ਸਿੰਘ ਜੀ ਨੇ ਉਹਨਾਂ ਨੂੰ ਚੁਣਿਆਂ ਹੈ।
                     
ਇਸ ਮੌਕੇ 'ਤੇ ਬੋਲਦਿਆਂ ਨਾਇਕ ਅਤੇ ਗਾਇਕ ਅਮਰਿੰਦਰ ਗਿੱਲ ਨੇ ਕਿਹਾ ਕਿ ਲੀਕ ਤੋਂ ਹਟ ਕੇ ਬਣਾਈ ਗਈ ਇਸ ਫ਼ਿਲਮ ਵਿੱਚ ਉਹਨਾਂ ਨਾਲ ਹੀਰੋਇਨ ਵਜੋਂ ਇੱਕ ਅਸਲੋਂ ਨਵੀਂ ਪਰ ਪ੍ਰਤਿਭਾਸ਼ਾਲੀ ਨਾਇਕਾ ਜਸਪਿੰਦਰ ਚੀਮਾ ਨਜ਼ਰੀਂ ਆਵੇਗੀ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿੱਚ ਅਮਨ ਧਾਲੀਵਾਲ, ਗੁੱਗੂ ਗਿੱਲ, ਦੀਪ ਢਿੱਲੋਂ, ਕੰਵਲਜੀਤ ਸਿੰਘ, ਨਵਨੀਤ ਨਿਸ਼ਾਨ, ਕਿਮੀ ਵਰਮਾ, ਗੁਰਪ੍ਰੀਤ ਘੁੱਗੀ, ਰਾਣਾ ਰਣਵੀਰ, ਪ੍ਰਿੰਸ ਕੇ.ਜੇ. ਸਿੰਘ ਅਤੇ ਹਰਿੰਦਰ ਭੁੱਲਰ ਆਦਿ ਸ਼ਾਮਿਲ ਹਨ। ਫ਼ਿਲਮ ਦਾ ਸੰਗੀਤ ਸੁਖਸ਼ਿੰਦਰ ਸ਼ਿੰਦਾ ਨੇ ਦਿੱਤਾ ਹੈ ਅਤੇ ਇਸਦੇ ਗੀਤ ਅਮਰਦੀਪ ਗਿੱਲ, ਰਾਣਾ ਰਣਵੀਰ, ਨਿੰਮਾ ਲੁਹਾਰਕਾ, ਹਰਜੀਤ ਸਿਦਕੀ, ਝਲਮਣ ਸਿੰਘ ਢੰਡਾ ਅਤੇ ਰਾਣਾ ਮਾਧੋਝੰਡੀਆ ਨੇ ਲਿਖੇ ਹਨ। ਇਸ ਮੌਕੇ ਉਸਨੇ ਆਪਣੇ ਕੁਝ ਪੁਰਾਣੇ ਅਤੇ ਇਸ ਫ਼ਿਲਮ ਵਿਚਲੇ ਕੁਝ ਗੀਤ ਵਿਦਿਆਰਥਣਾਂ ਨੂੰ ਗਾ ਕੇ ਸੁਣਾਏ। ਸਮਾਗਮ ਦੇ ਅਖੀਰ ਵਿੱਚ ਅਮਰਿੰਦਰ ਗਿੱਲ ਅਤੇ ਅਮਰਦੀਪ ਗਿੱਲ ਨੇ ਵਿਦਿਆਰਥਣਾਂ ਨੂੰ ਆਟੋਗ੍ਰਾਫ਼ ਦਿੱਤੇ ਅਤੇ ਉਹਨਾਂ ਨਾਲ ਫ਼ੋਟੋਆਂ ਖਿਚਵਾਈਆਂ

1 comment:

  1. Man Ji Di Film Ch Amrinder, Harinder Nu kam Karan Da Mauka Milya..Es Lai Tuhanu Sariyan Nu Mubarakan... Baki Khabar Likhan Wale Kalam De Dhani Nu Dil Di Gahriyan Cho Safal Hone Di Kamna Karde Haan

    K. P. Singh

    ReplyDelete