Pages

Wednesday, September 15, 2010

ਪੰਜਾਬੀ ਗਾਇਕੀ ਦੀ ਇੱਕ ਸੁਰੀਲੀ ਸੁਰ- ਵਿੱਕੀ ਸੰਧੂ

 ਪੰਜਾਬੀ ਗਾਇਕੀ ਦੀ ਇੱਕ ਸੁਰੀਲੀ ਸੁਰ- ਵਿੱਕੀ ਸੰਧੂ
          ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਿੱਤ ਨਵੀਆਂ ਸੁਰਾਂ ਦਾ ਆਗਮਨ ਹੋ ਰਿਹਾ ਹੈ। ਇਹਨਾਂ ਵਿੱਚੋਂ ਕੁਝ ਇੱਕ ਆਪਣੀ ਕਲਾ ਸਦਕਾ ਇਸ ਖੇਤਰ ਵਿੱਚ ਲੰਬੇ ਸਮੇਂ ਲਈ ਟਿਕਦੇ ਹਨ ਤੇ  ਬਾਕੀ ਆਪਣੀ ਪਹਿਲੀ ਜਾਂ ਦੂਜੀ ਟੇਪ ਨਾਲ ਹਾਜ਼ਰੀ ਲਗਵਾ ਕੇ ਸਦੀਵੀ ਇਸ ਖੇਤਰ ਵਿੱਚੋਂ ਬਾਹਰ ਹੋ ਜਾਂਦੇ ਹਨ।
         ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਦੇ ਨੇੜੇ ਪੈਂਦੇ ਪਿੰਡ ਝੋਕ ਟਹਿਲ ਸਿੰਘ ਦੇ ਜੰਮਪਲ ਗਾਇਕ ਵਿੱਕੀ ਸੰਧੂ ਦੀ ਵੀ ਗਿਣਤੀ ਵੀ ਅਜਿਹੇ ਹੀ ਗਾਇਕਾਂ ਵਿੱਚ ਹੁੰਦੀ ਹੈ ਜੋ ਇਸ ਖੇਤਰ ਵਿੱਚ ਲੰਬਾ ਸਮਾਂ ਟਿਕਣ ਦਾ ਮਾਦਾ ਲੈ ਕੇ ਆਏ ਹਨ। ਸਰਦਾਰ ਹਰਜਿੰਦਰ ਸਿੰਘ ਸੰਧੂ ਅਤੇ ਮਾਤਾ ਸ੍ਰੀਮਤੀ ਪਰਮਪਾਲ ਕੌਰ ਦੇ ਹੋਣਹਾਰ ਫ਼ਰਜ਼ੰਦ ਵਿੱਕੀ ਨੇ ਇਸ ਖੇਤਰ ਵਿੱਚ ਸੰਨ 2007 ਵਿੱਚ ਆਈ ਟੇਪ 'ਖ਼ਵਾਬ' ਨਾਲ ਪੈਰ ਧਰਿਆ ਇਸ ਟੇਪ ਨੂੰ ਸਰੋਤਿਆਂ ਵੱਲੋਂ ਮਿਲੇ ਅਥਾਹ ਪਿਆਰ ਸਦਕਾ ਉਸਨੇ ਇਸ ਵਰ੍ਹੇ ਇੱਕ ਹੋਰ ਪੁਲਾਂਘ ਪੁੱਟਦਿਆਂ ਕਿੰਗਜ਼ ਮਿਊਜ਼ਿਕ ਵਿੱਚ ਨਿਰਮਾਤਾ ਉਪਨੀਤ ਗਿੱਲ ਦੀਆਂ ਕੋਸ਼ਿਸ਼ਾਂ ਸਦਕਾ ਇੱਕ ਹੋਰ ਟੇਪ 'ਕਲਯੁੱਗ' ਰਾਹੀਂ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ। ਇਸ ਟੇਪ ਵਿੱੱਚ ਉਸਨੇ ਅਜੋਕੇ ਹਾਲਾਤਾਂ ਵਿੱਚ ਫ਼ੈਲ ਰਹੇ ਭ੍ਰਿਸ਼ਟਾਚਾਰ, ਡੇਰਾਵਾਦ ਅਤੇ ਪਾਖੰਡ 'ਤੇ ਕਰਾਰਾ ਵਿਅੰਗ ਕੀਤਾ ਹੈ। ਖ਼ੁਦ ਵਿੱਕੀ ਸੰਧੂ ਦੁਆਰਾ ਰਚਿਤ ਇਸ ਟੇਪ ਵਿਚਲੇ ਗੀਤਾਂ ਨੂੰ ਸੰਗੀਤਕਾਰ ਸੁਰਮਨਦੀਪ ਨੇ ਸੰਗੀਤਬੱਧ ਕੀਤਾ ਹੈ।
                     ਸੰਗੀਤ ਨੂੰ ਆਪਣਾ ਇਸ਼ਟ ਮੰਨਣ ਵਾਲੇ ਵਿੱਕੀ ਨੇ ਸੰਗੀਤਕ ਤਾਲੀਮ ਉੱਘੇ ਸੰਗੀਤ ਸ਼ਾਸਤਰੀ ਸੁਰਿੰਦਰ ਖਾਨ ਤੋਂ ਹਾਸਲ ਕੀਤੀ ਅਤੇ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਵਿੱਕੀ ਨੇ ਆਪਣੀ ਪਹਿਲੀ ਟੇਪ ਦੀ ਤਿਆਰ ਕੀਤੀ। ਇਹਨਾਂ ਦੋ ਟੇਪਾਂ ਤੋਂ ਬਾਅਦ ਹੁਣ ਉਸਦੀ ਤੀਸਰੀ ਟੇਪ ਸੰਗੀਤਕਾਰ ਦੇਵ ਕਰਨ ਅਤੇ ਗਗਨਦੀਪ ਦੇ ਸੰਗੀਤ ਵਿੱਚ ਤਿਆਰ ਹੋ ਰਹੀ ਹੈ ਜੋ ਜਲਦੀ ਹੀ ਸਰੋਤਿਆਂ ਨੂੰ ਸੁਣਨ ਲਈ ਮਿਲੇਗੀ। ਅੱਜ ਹਰ ਗਾਇਕ ਪੰਜਾਬੀ ਫ਼ਿਲਮਾਂ ਵਿੱਚ ਹੀਰੋ ਬਣਨ ਲਈ ਉਤਾਵਲਾ ਹੈ ਇਸੇ ਤਰਾਂ ਵਿੱਕੀ ਦਾ ਵੀ ਇੱਕ ਖ਼ਵਾਬ ਹੈ ਕਿ ਉਹ ਵੀ ਕਿਸੇ ਦਿਨ ਸਿਨੇਮਾ ਦੀ ਸਕਰੀਨ 'ਤੇ ਨਜ਼ਰ ਆਵੇ ਤੇ ਇਸ ਲਈ ਉਸਨੇ ਯਤਨ ਵੀ ਆਰੰਭ ਦਿੱਤੇ ਹਨ। ਹੁਣ ਉਹ ਦਿਨ ਜ਼ਿਆਦਾ ਦੂਰ ਨਹੀਂ ਜਾਪਦਾ ਜਦ ਉਸਦਾ ਇਹ ਖ਼ਵਾਬ ਹਕੀਕਤ ਵਿੱਚ ਤਬਦੀਲ ਹੋ ਜਾਵੇਗਾ। ਅਸੀਂ ਵੀ ਦੁਆਗੋ ਹਾਂ ਕਿ ਪ੍ਰਮਾਤਮਾ ਉਸਦੀ ਸੋਚ ਨੂੰ ਬੂਰ ਲਾਵੇ।
                ਹਰਿੰਦਰ ਭੁੱਲਰ
                ਫ਼ਿਰੋਜ਼ਪੁਰ
                ਮੋਬਾਇਲ-94640-08008
                ਈ-ਮੇਲ-harinderbhullar420@yahoo.com

No comments:

Post a Comment