Pages

Tuesday, September 21, 2010

ਨਿੱਕੇ ਜਿਹੇ ਸਰੀਰ 'ਚ ਕਈ ਕਲਾਵਾਂ ਸਾਂਭੀ ਬੈਠਾ ਹੈ-ਰਾਣਾ ਰਣਵੀਰ


ਫ਼ਿਲਮ 'ਕਬੱਡੀ ਇੱਕ ਮੁਹੱਬਤ' ਦੇ ਇੱਕ ਦ੍ਰਿਸ਼ ਵਿੱਚ ਰਾਣਾ

ਫ਼ਿਲਮ 'ਮੇਰਾ ਪਿੰਡ' ਦੇ ਇੱਕ ਦ੍ਰਿਸ਼ ਵਿੱਚ ਰਾਣਾ ਰਣਵੀਰ

ਫ਼ਿਲਮ 'ਛੇਵਾਂ ਦਰਿਆ' ਵਿੱਚ ਰਾਣਾ

ਫ਼ਿਲਮ 'ਇੱਕ ਕੁੜੀ ਪੰਜਾਬ ਦੀ' ਦੀ ਸ਼ੂਟਿੰਗ ਦੌਰਾਨ ਮਨਮੋਹਨ ਸਿੰਘ ਜੀ ਨਾਲ ਰਾਣਾ

ਰਾਣੇ ਰਣਵੀਰ ਦੀ ਪਰਿਵਾਰਕ ਫੁੱਲਵਾੜੀ ਨਾਲ ਲੇਖਕ

 ਆਪਣੇ ਬੇਟੇ ਵਾਰਿਸ ਰਾਣਾ ਨਾਲ ਰਾਣਾ ਰਣਵੀਰ

                           ਰਾਣਾ ਰਣਵੀਰ ਸਮੂਹ ਪੰਜਾਬੀਆਂ ਲਈ ਟੈਲੀਵਿਜ਼ਨ ਅਤੇ ਫ਼ਿਲਮਾਂ ਵਿੱਚ ਹਾਸੇ ਦੀਆਂ ਫ਼ੁਹਾਰਾਂ ਛੱਡਣ ਵਾਲੇ ਬੰਦੇ ਦਾ ਸੂਚਕ ਹੈ ਪਰ ਉਸਨੂੰ ਸਿਰਫ਼ ਇਸ ਦਾਇਰੇ ਵਿੱਚ ਕੈਦ ਕਰ ਦੇਣਾ ਮੇਰੀ ਜਾਚੇ ਉਸਦੀ ਬਹੁ-ਪੱਖੀ ਪ੍ਰਤਿਭਾ ਨਾਲ ਅਨਿਆਂ ਕਰਨਾ ਹੀ ਹੋਵੇਗਾ। ਉਹ ਇੱਕੋ ਵੇਲੇ ਇੱਕ ਸੁਲਝਿਆ ਹੋਇਆ ਅਦਾਕਾਰਹਾਜ਼ਰ ਜਵਾਬ ਮੰਚ ਸੰਚਾਲਕਇੱਕ ਹੰਢਿਆ ਹੋਇਆ ਲੇਖਕ ਅਤੇ ਸਾਹਿਤ ਨੂੰ ਰੱਜਵਾਂ ਪਿਆਰ ਕਰਨ ਵਾਲਾ ਸ਼ਖਸ ਹੈ। ਸਭ ਤੋਂ ਪਹਿਲਾਂ ਜੇਕਰ ਉਸਦੇ ਅਦਾਕਾਰੀ ਪੱਖ ਦੀ ਗੱਲ ਕਰੀਏ ਤਾਂ ਇਹ ਉਸਦੀ ਐਨੇ ਵਰ੍ਹਿਆਂ ਦੀ ਘਾਲਣਾ ਦਾ ਹੀ ਨਤੀਜਾ ਹੈ ਕਿ ਮੌਜੂਦਾ ਸਮੇਂ ' ਜੇਕਰ ਕੋਈ ਫ਼ਿਲਮਸਾਜ਼ ਪੰਜਾਬੀ ਫ਼ਿਲਮ ਬਣਾਉਣ ਦੀ ਕਲਪਨਾ ਵੀ ਕਰਦਾ ਹੈ ਤਾਂ ਉਸਦੇ ਜ਼ਿਹਨ ' ਇੱਕ ਵਾਰ ਰਾਣੇ ਦਾ ਚਿਹਰਾ ਜ਼ਰੂਰ ਘੁੰਮਦਾ ਹੈ। 'ਦਿਲ ਆਪਣਾ ਪੰਜਾਬੀਫ਼ਿਲਮ ਵਿਚਲੇ 'ਲੱਕੜਚੱਬਦੇ ਕਿਰਦਾਰ ਤੋਂ ਸ਼ੁਰੂ ਹੋਇਆ ਉਸਦਾ ਇਹ ਫ਼ਿਲਮੀ ਸਫ਼ਰ ਅੱਜ ਆਪਣੇ ਭਰ ਜੋਬਨ 'ਤੇ ਹੈ। ਹਰ ਫ਼ਿਲਮ ਵਿੱਚ ਉਸਦਾ ਵੱਖਰਾ ਅੰਦਾਜ਼ ਉਸਦੇ ਪ੍ਰਪੱਕ ਕਲਾਕਾਰ ਹੋਣ ਦੀ ਗਵਾਹੀ ਭਰਦਾ ਹੈ। ਇਸ ਸਮੇਂ ਵੱਖ-ਵੱਖ ਸਿਨੇਮਿਆਂ ਵਿੱਚ ਚੱਲ ਰਹੀਆਂ ਉਸ ਦੀਆਂ ਫ਼ਿਲਮਾਂ 'ਚੰਨਾਂ ਸੱਚੀਂ ਮੁੱਚੀਂ, 'ਚੱਕ ਜਵਾਨਾਂਅਤੇ 'ਇੱਕ ਕੁੜੀ ਪੰਜਾਬ ਦੀਉਸ ਦੀ ਲੋਕਪ੍ਰਿਯਤਾ ਦਾ ਸਿਖਰ ਦਰਸਾਉਂਦੀਆਂ ਹਨ।ਆਉਣ ਵਾਲੀਆਂ ਪੰਜਾਬੀ ਫ਼ਿਲਮਾਂ 'ਏਕਨੂਰ', 'ਕਬੱਡੀ-ਇੱਕ ਮੁਹੱਬਤਤੇ 'ਕਬੱਡੀ-ਵੰਸ ਅਗੇਨਵਿੱਚ ਵੀ ਉਹ ਆਪਣੀ ਕਲਾ ਦੇ ਅਲੱਗ-ਅਲੱਗ ਰੰਗ ਭਰਦਾ ਨਜ਼ਰ ਆਵੇਗਾ  ਪਿੱਛੇ ਜਿਹੇ ਅਦਾਕਾਰ ਵਜੋਂ ਉਸਦੀਆਂ ਪ੍ਰਾਪਤੀਆਂ ' ਇੱਕ ਸਫ਼ਾ ਹੋਰ ਉਸ ਵੇਲੇ ਹੋਰ ਜੁੜ ਗਿਆ ਜਦ ਹਿੰਦੀ ਫ਼ਿਲਮ 'ਏਕ-ਦਾ ਪਾਵਰ ਆਫ ਵੰਨਵਿੱਚ ਉਸਨੂੰ ਪ੍ਰਸਿੱਧ ਅਭਿਨੇਤਾ ਬੌਬੀ ਦਿਓਲ ਨਾਲ ਇੱਕ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।
                      ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਧੂਰੀ ਵਿਖੇ ਪਿਤਾ ਮੋਹਣ ਸਿੰਘ ਅਤੇ ਮਾਤਾ ਸ੍ਰੀਮਤੀ ਸ਼ਮਸ਼ੇਰ ਕੌਰ ਦੇ ਘਰ ਨੌਂ ਅਪ੍ਰੈਲ 1970 ਨੂੰ ਜਨਮੇ ਰਾਣੇ ਦਾ ਅਦਾਕਾਰੀ ਨਾਲ ਨਾਤਾ ਸਹੀ ਅਰਥਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਮਪੰਜਾਬੀ ਦੀ ਪੜ੍ਹਾਈ ਕਰਦਿਆਂ ਜੁੜਿਆ। ਉਹ ਯੂਨੀਵਰਸਿਟੀ ' ਗਿਆ ਤਾਂ ਐਮ.ਪੰਜਾਬੀ ਕਰਨ ਸੀ ਪਰ ਉਸ ਅੰਦਰ ਜੋ ਕਲਾਕਾਰ ਉੱਸਲਵੱਟੇ ਲੈ ਰਿਹਾ ਸੀ ਉਸਨੇ ਉਸਦੀ ਐਮ.ਪੰਜਾਬੀ ਦੀ ਪੜ੍ਹਾਈ ਅਧਵਾਟੇ ਹੀ ਛੁਡਵਾ ਕੇ ਉਸਨੂੰ ਐਮ.ਥੀਏਟਰ ਐਂਡ ਟੈਲੀਵਿਜ਼ਨ ਵੱਲ ਨੂੰ ਤੋਰ ਲਿਆ। ਇੱਥੇ ਰੰਗਮੰਚ ਦੀਆਂ ਵੱਖ-ਵੱਖ ਹਸਤੀਆਂ ਦੀ ਸੋਹਬਤ ਨੇ ਪੂਰੀ ਤਰਾਂ ਉਸ ਅੰਦਰਲੇ ਕਲਾਕਾਰ ਨੂੰ ਵਿਕਸਿਤ ਕੀਤਾ। ਯੂਨੀਵਰਸਿਟੀ ਦੀ ਰੈਪਟਰੀ ਵੱਲੋਂ ਉਸਨੇ ਅਣਗਿਣਤ ਨਾਟਕਾਂ ਵਿੱਚ ਕਈ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਤੇ ਫਿਰ ਵਿਦਿਆਰਥੀ ਕਾਲ ਖ਼ਤਮ ਹੋਣ 'ਤੇ ਉਸਨੇ ਕੁਝ ਸਮਾਂ ਇਸੇ ਵਿਭਾਗ ' ਨੌਕਰੀ ਵੀ ਕੀਤੀ।ਇਹਨਾਂ ਦਿਨਾਂ ' ਹੀ ਕਾਮੇਡੀਅਨ ਭਗਵੰਤ ਮਾਨ ਦੀ ਆਪਣੇ ਜੋੜੀਦਾਰ ਜਗਤਾਰ ਜੱਗੀ ਨਾਲ ਕਿਸੇ ਗੱਲੋਂ ਅਣਬਣ ਹੋ ਗਈ ਤੇ ਉਹ ਆਪਣੇ ਨਵੇਂ ਜੋੜੀਦਾਰ ਦੀ ਤਲਾਸ਼ ' ਸੀ।ਜਦ ਉਸਦਾ ਮੇਲ ਰਾਣੇ ਨਾਲ ਹੋਇਆ ਤਾਂ ਰਾਣੇ ਦੀ ਪ੍ਰਤਿਭਾ ਨੂੰ ਵੇਖ ਕੇ ਉਸਨੂੰ ਆਪਣੀ ਇਹ ਤਲਾਸ਼ ਖ਼ਤਮ ਹੁੰਦੀ ਜਾਪੀ। ਇਹ ਮੇਲ ਅਜਿਹਾ ਮਿਲਿਆ ਕਿ ਭਗਵੰਤ ਮਾਨ ਤੇ ਰਾਣੇ ਦੀ ਇਹ ਜੋੜੀ ਵਿੰਹਦਿਆਂ-ਵਿੰਹਦਿਆਂ ਹੀ ਨਵੇਂ ਦਿਸਹੱਦੇ ਸਿਰਜਦੀ ਗਈ।ਇਹਨਾਂ ਦੀ ਜੁਗਲਬੰਦੀ ਨੇ ਕਈ ਯਾਦਗਾਰੀ ਕਾਮੇਡੀ ਕੈਸਟਾਂ ਜਿਵੇਂ 'ਨਾਨ ਸਟਾਪ', 'ਸਾਵਧਾਨ ਅੱਗੇ ਭਗਵੰਤ ਮਾਨਅਤੇ 'ਫੁੱਲ ਸਪੀਡਆਦਿ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸਦੇ ਵਿੱਚ ਵਿਚਾਲੇ ਹੀ ਰਾਣੇ ਨੇ 'ਨੋ ਲਾਈਫ਼ ਵਿਦ ਵਾਈਫ਼ਵਰਗੇ ਸਟੇਜੀ ਨਾਟਕ ਰਾਹੀਂ ਭਗਵੰਤ ਮਾਨ ਨਾਲ ਨਵਾਂ ਤਜਰਬਾ ਕੀਤਾ ਜਿਸਨੂੰ ਦਰਸ਼ਕਾਂ ਵੱਲੋਂ ਭਰਪੂਰ ਪਸੰਦ ਕਰਨ ਤੋਂ ਬਾਅਦ ਉਹਨਾਂ ਨੇ ਇਸਦਾ 'ਕੀ ਮੈਂ ਝੂਠ ਬੋਲਿਆਦੇ ਰੂਪ ' ਵੀਡੀਓ ਰੁਪਾਂਤਰਨ ਕੀਤਾ।
                          
ਭਗਵੰਤ ਮਾਨ ਨਾਲ ਹੀ ਉਸ ਸਮੇਂ ਉਸਨੇ 'ਜੁਗਨੂੰ ਕਹਿੰਦਾ ਹੈਵਰਗਾ ਕਾਮੇਡੀ ਸੀਰੀਅਲ ਕਰਕੇ ਟੀ.ਵੀਰਾਹੀਂ ਆਪਣਾ ਪਿੜ ਹੋਰ ਵੀ ਮੋਕਲਾ ਕਰ ਲਿਆ। ਉਸ ਉਪਰੰਤ ਜ਼ੀ ਪੰਜਾਬੀ ਦੇ ਚਰਚਿਤ ਰੋਡ ਸ਼ੋਅ 'ਐਕਸਕਿਊਜ਼ ਮੀ ਪਲੀਜ਼ਨੂੰ ਉਸਨੇ ਇਕੱਲਿਆਂ ਆਪਣੇ ਮੋਢਿਆਂ 'ਤੇ ਸਫਲ ਬਣਾ ਕੇ ਆਪਣੇ ਪ੍ਰਪੱਕ ਅਦਾਕਾਰ ਹੋਣ ਦਾ ਸਬੂਤ ਦਿੱਤਾ। ਅੱਜ ਫ਼ਿਲਮਾਂ ' ਆਪਣੇ ਬੇਹੱਦ ਰੁਝੇਵਿਆਂ ਦੇ ਬਾਵਜੂਦ ਵੀ ਉਸਨੇ ਟੈਲੀਵਿਜ਼ਨ ਨਾਲੋਂ ਆਪਣਾ ਨਾਤਾ ਨਹੀਂ ਤੋੜਿਆਮੌਜੂਦਾ ਸਮੇਂ ' ਵੀ ਉਹ ਪੀ.ਟੀ.ਸੀਪੰਜਾਬੀ ਦੇ ਪ੍ਰੋਗ੍ਰਾਮ 'ਹੈਲੋ ਪੀ.ਟੀ.ਸੀ.' ਅਤੇ ਟਾਈਮ ਟੀ.ਵੀਦੇ ਪ੍ਰੋਗ੍ਰਾਮ 'ਫ਼ੋਨ ਕਾ ਫੰਡਾਰਾਹੀਂ ਆਪਣੀ ਹਾਜ਼ਰ ਜਵਾਬੀ ਨਾਲ ਸਮੂਹ ਪੰਜਾਬੀਆਂ ਦਾ ਮਨੋਰੰਜਨ ਕਰ ਰਿਹਾ ਹੈ। ਟੀ.ਵੀਤੋਂ ਇਲਾਵਾ ਉਹ ਅਮਰੀਕਾਕੈਨੇਡਾਇੰਗਲੈਂਡਆਸਟ੍ਰੇਲੀਆਨਿਊਜ਼ੀਲੈਂਡਜਰਮਨੀ ਅਤੇ ਹਾਲੈਂਡ ਵਰਗੇ ਮੁਲਕਾਂ ਵਿੱਚ ਵੀ ਆਪਣੇ ਸਟੇਜ ਸ਼ੋਅਜ਼ ਰਾਹੀਂ ਕਈ ਵਾਰ ਭਰਵੀਂ ਹਾਜ਼ਰੀ ਲਗਵਾ ਚੁੱਕਾ ਹੈ।
                      
ਅਦਾਕਾਰੀ ਤੋਂ ਬਿਨਾਂ ਉਸ ਵੇਲੇ ਉਸਦੀ ਪ੍ਰਤਿਭਾ ਦਾ ਇੱਕ ਹੋਰ ਪਹਿਲੂ ਦੇਖਣ ਨੂੰ ਮਿਲਿਆ ਜਦ ਉਸ ਨੇ 'ਮੁੰਡੇ ਯੂ.ਕੇਦੇਫ਼ਿਲਮ ਦੇ ਡਾਇਲਾਗ਼ ਲਿਖ ਕੇ ਆਪਣੇ ਪ੍ਰਪੱਕ ਲੇਖਕ ਹੋਣ ਦਾ ਸਬੂਤ ਦਿੱਤਾ। ਇਸ ਫ਼ਿਲਮ ਨੂੰ ਮਿਲੀ ਸਫ਼ਲਤਾ ਤੋਂ ਬਾਅਦ ਉਸਦੀ ਲੇਖਣੀ ਦਾ ਹੋਰ ਵਿਸਤਾਰ ਹੋਇਆ ਅਤੇ ਉਸਦੇ ਲਿਖੇ ਡਾਇਲਾਗ਼ਾਂ ਨਾਲ ਸ਼ਿੰਗਾਰੀ ਫ਼ਿਲਮ 'ਇੱਕ ਕੁੜੀ ਪੰਜਾਬ ਦੀਨੇ ਚੁਫ਼ੇਰੇ ਹੀ ਬੱਲੇ-ਬੱਲੇ ਕਰਵਾ ਦਿੱਤੀ। ਆਉਣ ਵਾਲੀ ਇੱਕ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਨਿਰਦੇਸ਼ਕ ਗੁਰਿੰਦਰ ਡਿੰਪੀ ਦੀ ਫ਼ਿਲਮ 'ਕਬੱਡੀ ਇੱਕ ਮੁਹੱਬਤਦੀ ਉਸ ਦੁਆਰਾ ਸਿਰਜੀ ਕਹਾਣੀ ਅਤੇ ਸੰਵਾਦਾਂ ਨਾਲ ਉਹ ਇੱਕ ਵੱਡੀ ਪੁਲਾਂਘ ਭਰੇਗਾ। ਫ਼ਿਲਮੀ ਕਹਾਣੀਆਂ ਅਤੇ ਸੰਵਾਦ ਸਿਰਜਣ ਤੋਂ ਇਲਾਵਾ ਉਹ ਸਿਰੇ ਦਾ ਸਾਹਿਤ ਪ੍ਰੇਮੀ ਹੈ। ਚਾਹੇ ਨੇੜੇ ਹੋਵੇ ਜਾਂ ਦੂਰ ਜਦ ਵੀ ਕੋਈ ਸਾਹਿਤਕ ਮਿੱਤਰ ਉਸਨੂੰ ਯਾਦ ਕਰਦਾ ਹੈ ਤਾਂ ਉਹ ਸੌ ਵਲ ਭੰਨ ਕੇ ਵੀ ਉਸਨੂੰ ਜਾ ਮਿਲਦਾ ਹੈ। ਆਪਣੇ ਕਾਲਜ ਦੇ ਸ਼ੁਰੂਆਤੀ ਦਿਨਾਂ ' ਵੱਖ-ਵੱਖ ਅਖਬਾਰਾਂ ਰਸਾਲਿਆਂ ਵਿੱਚ ਉਸਦੀਆਂ ਕਾਫੀ ਰਚਨਾਵਾਂ 'ਰਣਬੀਰ ਰੋਹੀਦੇ ਨਾਂ ਨਾਲ ਪ੍ਰਕਾਸ਼ਿਤ ਵੀ ਹੋਈਆਂ ਤੇ ਫਿਰ ਆਪਣੇ ਦੋਸਤਾਂ ਅਤੇ ਅਧਿਆਪਕਾਂ ਦੀ ਹੱਲਾਸ਼ੇਰੀ ਸਦਕਾ ਉਸਨੇ 'ਸੱਚ,ਸੋਚ ਤੇ ਸੁਪਨੇਨਾਂ ਦੀ ਕਿਤਾਬ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਈ। ਅੱਜ ਵੀ ਉਸਦਾ ਸਾਹਿਤ ਪੜ੍ਹਣ ਅਤੇ ਲਿਖਣ ਦਾ ਇਹ ਸ਼ੌਂਕ ਨਿਰੰਤਰ ਜਾਰੀ ਹੈ। ਪ੍ਰਸਿੱਧ ਫ਼ਿਲਮਕਾਰ ਮਨਮੋਹਣ ਸਿੰਘ ਦੀ ਫ਼ਿਲਮ 'ਇੱਕ ਕੁੜੀ ਪੰਜਾਬ ਦੀਅਤੇ 'ਕਬੱਡੀ ਇੱਕ ਮੁਹੱਬਤਦੇ ਡਾਇਲਾਗ ਲਿਖਣ ਤੋਂ ਇਲਾਵਾ ਫ਼ਿਲਮ 'ਮੁੰਡੇ ਯੂ.ਕੇਦੇਦਾ ਗਾਇਕ ਲਾਭ ਜੰਜੂਏ ਦੀ ਆਵਾਜ਼ ' ਰਿਕਾਰਡ ਹੋਇਆ ਟਾਈਟਲ ਗੀਤ ਅਤੇ ਫ਼ਿਲਮ 'ਇੱਕ ਕੁੜੀ ਪੰਜਾਬ ਦੀਦੇ ਦੋ ਗਾਣੇ ਰਾਣੇ ਦੀ ਸ਼ਾਇਰਾਨਾ ਸੋਚ ਦਾ ਪ੍ਰਮਾਣ ਹਨ। ਅੱਜਕੱਲ ਸ਼ਾਹੀ ਸ਼ਹਿਰ ਪਟਿਆਲਾ ਦੇ ਅਰਬਨ ਅਸਟੇਟ ਵਿਖੇ ਪਤਨੀ ਦਵਿੰਦਰਪਾਲ ਕੌਰਬੇਟੀ ਸੀਰਤ ਅਤੇ ਬੇਟੇ ਵਾਰਿਸ ਰਾਣਾ ਨਾਲ ਜ਼ਿੰਦਗੀ ਦੀਆਂ ਮਸਤ ਬਹਾਰਾਂ ਮਾਣ ਰਹੇ ਇਸ ਬਹੁਪੱਖੀ ਕਲਾਕਾਰ ਤੋਂ ਸਾਰੇ ਪੰਜਾਬੀਆਂ ਨੂੰ ਅਜੇ ਬਹੁਤ ਆਸਾਂ ਹਨ।
                                         ਹਰਿੰਦਰ ਭੁੱਲਰ

                                         ਫ਼ਿਰੋਜ਼ਪੁਰ
                                         ਮੋਬਾਇਲ-94640-08008
                                  -ਮੇਲ-harinderbhullar420@yahoo.com
               


                                            

                                          

3 comments:

  1. Bahut wadhia likhea Rana bai ji baare...
    Thanks for information

    ReplyDelete
  2. very very very nice ji... rane 22 ji lai ta jina v kiha jawe oh ghat aa.........GOD BLESS U bai ji......

    ReplyDelete
  3. veer ji thx
    veshe taan menu ohna di struggle life ware pta si par jo gallan tusi ohna de prasent days diyan likhiyan han ohna vare nahi si pta.

    ReplyDelete